੨੧
(ਨੋਟ-ਛੇਤੀ ਦੇ ਕਾਰਨ ਇਸ ਤੁਕ ਦੀਆਂ ਲਗਾਂ ਮਾਤ੍ਰਾਂ ਦਾ ਮੁਕਾਬਲਾ ਨਹੀਂ ਕੀਤਾ ਖਿਮਾ ਕਰਨੀ।)
ਪਰ ਏਹ ਚੇਤੇ ਰਖੋ ਸੰਗਤ ਗੁਰੂ ਦਾ ਰੂਪ ਹੈ, ਤੇ ਇਕ ਸਿਖ ਅਪਨੀ ਥਾਂ ਸਿਖ ਹੈ। ਜੇ ਕੋਈ ਇਕੱਲਾ ਅਪਨੇ ਆਪ ਨੂੰ ਗੁਰੂ ਕਹਾਵੇ ਤਾਂ ਉਹ ਤੇ ਉਸ ਨੂੰ ਗੁਰੂ ਮਨਣ ਵਾਲੇ ਸਿਖੀ ਤੋਂ ਬੇਮੁਖ ਹਨ।
ਏਥੋਂ ਤਕ ਤ ਇਹ ਦੱਸਿਆ ਹੈ, ਕਿ ਦਸਾਂ ਸਤਿ ਗੁਰੂਆਂ ਤੋਂ ਬਿਨਾ ਹੋਰ ਕੋਈ ਸਿਖ ਭਾਵੇਂ ਉਹ ਕਿਤਨਾ ਹੀ ਉੱਚਾ ਤੇ ਮਹਾਤਮਾ ਕਿਉਂ ਨਾਂ ਹੋਵੇ, ਅਪਣੇ ਆਪ ਨੂੰ ਗੁਰੂ ਨਹੀਂ ਕਹਾ ਸਕਦਾ, ਪਰ ਮੋਜ ਤਾਂ ਇਹ ਬਣੀ ਹੋਈ ਹੈ ਕਿ ਜੇ ਕੋਈ ਇਕ ਸ਼੍ਰੀਫ ਸੱਜਨ ਹੋ ਗੁਜ਼ਰੇ ਅਤੇ ਲੋਕੀ ਭੁਲੇਖੇ ਨਾਲ ਉਸ ਮਹਾਤਮਾ ਨੂੰ ਬਜਾਏ ਪ੍ਰੇਮੀ ਸਿਖ ਆਖਨ ਦੇ ਗੁਰੂ ਕਹਿਨ ਲਗ ਜਾਨ, ਤਾਂ ਅਗੋਂ ਉਸ ਦੇ ਪੁਤ੍ਰ ਪੋਤ੍ਰੇ ਅਪਨੇ ਆਪ ਨੂੰ ਚੌਧਵੀਂ ਪੰਧਰਵੀਂ ਪਾਤਸ਼ਾਹੀ ਕਹਾਉਨ ਦੇ ਦਾਵੇ ਦਾਰ ਬਣ ਜਾਂਦੇ ਹਨ, ਹਾਲਾਂ ਕਿ ਉਨ੍ਹਾਂ ਵਿਚ ਸੈਂਕੜੇ ਘਾਟੇ ਤੇ ਕਮਜ਼ੋਰੀਆਂ ਹੁੰਦੀਆਂ ਹਨ | ਉਹ ਵੇਲਾ ਸਚਮੁਚ ਖ਼ਤਰਨਾਕ ਹੈ, ਕਿ ਜਦ ਕਮਜ਼ੋਰ ਦਿਲ ਦੇ ਆਦਮੀ ਅਤੇ ਥੋੜ ੨ ਲਾਲਚ ਬਦਲੇ ਲੋਕਾਂ ਦੀਆਂ ਖੁਸ਼ਾਮਦਾਂ ਕਰਨ ਵਾਲੇ ਤੇ ਆਮ ਸੰਸਾਰੀ ਆਦਮੀਆਂ ਦੀ ਤਰਾਂ ਕਈ ਕਿਸਮ ਦੀਆਂ ਗਲਾਂ ਤੇ ਫਰੇਬ ਕਰਨ ਵਾਲੇ, ਤੇ ਅਪਨੇ ਮਤਲਬ ਪਿਛੇ ਦਿਨ ਰਾਤ ਦੌੜਨ ਵਾਲੇ ਲੋਕ ਗੁਰੂ ਬਨ ਜਾਨ | ਸਗੋਂ ਕਈ ਇਕ ਤਾਂ ਸ਼ਰਾਬੀ ਅਤੇ ਵਿਭਚਾਰੀ ਆਦਿ ਭੀ ਗੁਰਿਆਈ ਦਾ ਦਮ ਭਰਦੇ ਹਨ, ਅਜੇਹੀਆਂ ਹਾਲਤਾਂ ਉਪਰ ਹੀ