ਸਮੱਗਰੀ 'ਤੇ ਜਾਓ

ਪੰਨਾ:Guru Granth Tey Panth.djvu/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੩

ਹੈ ਫਿਰ ਦਸਾਂ ਗੁਰੂਆਂ ਤੋਂ ਪਿਛੋਂ ਕਿਉਂ ਸ਼ਖਸੀ ਗੁਰਿਆਈ ਦਾ ਖਾਤਮਾਂ ਕੀਤਾ ਗਿਆ? ਉਨ੍ਹਾਂ ਵੀਰਾਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਇਹ ਵਿਸ਼ੇਸ਼ਨ ਇਕ ਦੇਸ਼ੀ ਹੈ, ਜਿਹਾ ਕਿ ਇਕ ਆਦਮੀ ਜਿਸਦਾ ਨਾਮ ਧਰਮ ਸਿੰਘ ਹੈ, ਓਹ ਬੜਾ ਉਚ ਲੰਮਾ ਜਵਾਨ ਹੈ| ਉਸਦੇ ਇਰਦ ਗਿਰਦ ਛੋਟੇ ਛੋਟੇ ਕੱਦਾਂ ਵਾਲੇ ਆਦਮੀ ਖੜ ਹਨ | ਕੋਈ ਉਪਰਾ ਸੱਜਣ ਕਿਸੇ ਜਾਣ ਕਾਰ ਸਿਆਣੇ ਨੂੰ ਪੁਛਦਾ ਹੈ ਕਿ ਧਰਮ ਸਿਘ ਕੇਹੜਾ ਹੈ? ਓਹ ਕਹਿ ਦੇਵੇਗਾ ਕਿ ਓਹ ਜੇਹੜੀ ਆਮੀਆਂ ਦੀ ਕਤਾਰ ਖੜੀ ਹੈ ਉਸ ਵਿਚੋਂ ਛੇ ਫੁੱਟ ਲੰਮੇ ਜਵਾਨ ਦਾ ਨਾਮ ਧਰਮ ਸਿੰਘ ਹੈ | ਇਸ ਥਾਂ ਛੇ ਫੁੱਟ ਲੰਮੇ ਹੋਣਾ ਧਰਮ ਸਿੰਘ ਦੀ ਇਕ ਖਾਸ ਸਿਫਤ ਹੈ, ਪਰ ਜੇ ਇਹ ਹੀ ਧਰਮ ਸਿੰਘ ਆਪਣੇ ਜੇਹੇ ਹੋਰ ਕਈ ਉੱਚੇ ਲੰਮੇ ਆਦਮੀਆਂ ਵਿਚ ਖੜਾ ਹੋਵੇ ਤਾਂ ਓਥੇ ਇਸਦਾ ਛੇ ਫੁੱਟ ਲੰਮੇ ਹੋਣਾ ਕੋਈ ਖਾਸ ਸਿਫਤ ਨਹੀਂ | -

ਅਰਥਾਤ ਉਸ ਥਾਂ ਇਸਨੂੰ ਸਿਆਨਣ ਵਾਸਤੇ ਇਹ ਨਸ਼ਨੀ ਕੰਮ ਨਹੀਂ ਆਵੇਗੀ ਕਿ ਉਹ ਛੇ ਫੁੱਟ ਲੰਮਾ ਹੈ, ਕਿਉਂਕਿ ਓਥੇ ਸਾਰੇ ਹੀ ਸੱਜਣ ਇਕੇ ਜੇਹੇ ਸ਼ਾਨਦਾਰ ਤੇ ਡੀਲ ਡੌਲ ਵਾਲੇ ਖੜੇ ਹਨ। ਬਸ ਅਜੇਹੀ ਸਿਫਤ ਨੂੰ ਜੋ ਕਿਸੇ ਇਕ ਹਾਲਤ ਵਿਚ ਖ਼ਾਸ ਹੋਵੇ ਪਰ ਕਿਸੇ ਹੋਰ ਹਾਲਤ ਵਿਚ ਆਮ ਹੋ ਜਾਵੇ ਇਕ ਦੇਸੀ ਵਸ਼ੇਸ਼ਨ ਕਿਹਾ ਜਾਂਦਾ ਹੈ | ਜਿਸ ਤਰ੍ਹਾਂ ਧਰਮ ਸਿੰਘ ਦਾ ਛੇ ਫੁੱਟ ਲੰਮੇ ਹੋਨਾ ਮਧਰੇ ਆਦਮੀਆਂ ਦੇ ਮੁਕਾਬਲੇ ਵਿਚ ਇਕ ਖਾਸ ਸਿਫਤ ਹੈ ਪਰ ਜੇ ਉਹ ਆਪਨੇ ਜੇਹੇ ਉੱਚੇ ਕੱਦ ਵਾਲਿਆਂ ਵਿਚ ਖੜ