( ੪੪ )
ਭਾਵ-ਨੀਚ ਦੇ ਅੰਦਰ ਜੇਹੜੀਆਂ ਨੀਚ ਜਾਤਾਂ ਹਨ ਅਗੇ ਉਨਾਂ ਨੀਵੀਆਂ ਤੋਂ ਭੀ ਜੇਹੜੇ ਬਹੁਤ ਨੀਵੇਂ ਹਨ, ਨਾਨਕ ਤਿਨਾਂ ਦਾ ਸੰਗੀ ਅਤੇ ਸਾਥੀ ਹੈ, ਵਡਿਆਂ ਦੀ ਰੀਸ ਕਿਸ ਅਰਥ ?ਹੇ ਵਾਹਿਗੁਰੂ! ਤੇਰੀ ਬਖਸ਼ਸ਼ ਅਤੇ ਮੇਹਰ ਦੀ ਨਿਗਾਹ ਭੀ ਓਥੇ ਹੀ ਹੁੰਦੀ ਹੈ ਕਿ ਜਿਥੇ ਨੀਵਿਆਂ ਨੂੰ ਗਲੇ ਲਾ ਲਿਆ ਜਾਵੇ |
ਇਸ ਤਰ ਗਰੀਬ ਦੀ ਸਾਰ ਲੈਂਦਆਂ ਤੇ ਹੋਰ ਕਈ ਤਰ ਸਚਾਈ ਦਾ ਚਾਨਣ ਕਰਦਿਆਂ ਹੋਇਆਂ ਜਦ ਸ੍ਰੀ ਮਹਾਰਾਜ ਜੀ ਦੇ ਸਰੀਰ ਦੀ ਪਿਛਲੀ ਅਵਸਥਾ ਆ ਗਈ, ਤਦੋਂ ਜ਼ਰੂਰੀ ਸੀ ਕਿ ਇਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਅਗੇ ਲਈ ਯੋਗ ਪ੍ਰਬੰਧ ਕੀਤਾ ਜਾਵੇ। ਹਜ਼ਰਤ ਈਸਾ ਨੂੰ ਲੋੜ ਨਹੀਂ ਪਈ, ਤੇ ਰਸੂਲ ਅਰਬੀ ਮੁਹੰਮਦ ਸਾਹਿਬ ਨੇ ਆਪਣੇ ਪਿਛੋਂ ਆਪਣੇ ਜੇਹਾ ਦੂਜਾ ਈਸਾ ਬਨਾਉਣ ਦੀ ਲੋੜ ਨਹੀਂ ਪਟੀ, ਤੇ ਰਸੂਲ ਅਰਬੀ ਮੁਹੰਮਦ ਸਾਹਿਬ ਨੇ ਆਪਣੇ ਪਿਛੋਂ ਦੂਸਰ ਮੁਹੰਮਦ ਸਾਹਿਬ ਸੰਸਾਰ ਨੂੰ ਨਹੀਂ ਦਿੱਤਾ | ਏਸੇ ਤਰਾਂ ਹੋਰ ਅਨੇਕਾਂ ਅਵਤਾਰਾਂ, ਪੈਗੰਬਰਾਂ ਦੀ ਬਾਬਤ ਭੀ ਖਿਆਲ ਕਰ ਲੈਣਾ | ਪਰ ਸ੍ਰੀ ਗੁਰੂ ਨਾਨਕ ਜੀ ਜਾਣਦੇ ਸਨ ਕਿ ਜੋ ਪੱਕੇ ਅਤੇ ਪੂਰੇ ਤੇ ਸੱਚੇ ਧਰਮ ਦਾ ਗਾਡੀ ਰਾਹ ਓਹਨਾਂ ਨੇ ਸੰਸਾਰ ਵਿਚ ਬਣਾਉਣਾ ਅਰੰਭਿਆ ਹੋਇਆ ਸੀ, ਉਸ ਬੜੇ ਅਤੇ ਲੰਮੇ ਕੰਮ ਲਈ ਮਾਨੁਖ ਦੀ ਇਕ ਜ਼ਿੰਦਗੀ ਦਾ ਅਰਸਾ ਕਾਫੀ ਨਹੀਂ ਸੀ | ਇਸ ਲਈ ਜ਼ਰੂਰੀ ਸੀ ਕਿ ਇਕ ਗੁਰੁ ਨਾਨਕ ਦੇ ਪਿਛੋਂ ਕਈ ਹੋਰ ਗੁਰੂ ਨਾਨਕ ਹੋਣ ਤਾਕਿ ਓਹ ਸਕੀਮ ਪੂਰੀ ਹੋ ਸਕੇ ।