( ੫੦ )
ਆਪਣੇ ਵਿੱਚ ਲੀਨ ਕਰ ਲੈਣ ਨੂੰ ਭੀ ਸਮਰੱਥ ਹਨ, ਪਰ ਇਸ ਸ਼ਰਤ ਪਰ ਕਿ ਉਸ ਫਿਰਕੇ ਦੇ ਆਦਮੀ ਆਪਣੇ ਅਸਲ ਧਾਰਮਕ ਭਾਵ ਵਲੋਂ ਕੁਝ ਢਿੱਲੇ ਰਹਿਣ, ਜਿਹਾ ਕਿ ਇਨ੍ਹਾਂ ਨੇ ਹਿੰਦੂ ਧਰਮ ਦੇ ਪੱਕੇ ਵਿਰੋਧੀ ਸ੍ਰੀ ਮਹਾਤਮਾਂ ਬੁਧ ਜੀ ਨੂੰ ਆਪਣੇ ਦਸ ਅਵਤਾਰਾਂ ਵਿਚ ਮੰਨ ਲਿਆ ਤੇ ਇਸਦੇ ਚੇਲਿਆਂ ਨੂੰ ਆਪਣੇ ਵਿਚ ਹਜ਼ਮ ਕਰ ਲਿਆ, ਤੇ ਅਕਬਰ ਦੇ ਸਮੇਂ ਅਲੋਪਨਿਸ਼ਧ ਆਦਿ ਕਿਤਾਬਾਂ ਬਨਾਕੇ ਮੁਸਲਮਾਨ ਬਜੁਰਗਾਂ ਨੂੰ ਭੀ ਆਪਣੀ ਮੇਰ ਵਿੱਚ ਲੈ ਆਉਂਣ ਨੂੰ ਤਿਆਰ ਸਨ, ਪਰ ਇਸਲਾਮ ਕੁਝ ਅਜਿਹੇ ਮਸਾਲੇ ਦਾ ਬਣਿਆ ਹੋਇਆ ਹੈ ਕਿ ਇਸਦਾ ਹਜ਼ਮ ਹੋਣਾ ਅਣਹੋਈ ਗੱਲ ਸਿੱਧ ਹੋਈ | ਦੂਜਾ ਇਸਲਾਮ ਦੀਆਂ ਜੜ੍ਹਾਂ ਹਿੰਦੁਸਤਾਨ ਤੋਂ ਬਾਹਰ ਮੁਲਕਾਂ ਵਿਚ ਸਨ, ਇਸ ਲਈ ਉਸਦਾ ਕਾਬੂ ਆਉਣਾ ਨਾਮੁਮਕਨ ਸੀ | ਪਰ ਨਾਲ ਹੀ ਇਹ ਵਾਧਾ ਹੈ ਕਿ ਇਹ ਕਿਸੇ ਨਵੇਂ ਧਰਮ ਨੂੰ ਬਾਕਾਇਦਾ ਤੇ ਸਿੱਧੀ ਤਰਾਂ ਧਾਰਨ ਕਰਨ ਨੂੰ ਤਿਆਰ ਨਹੀਂ | ਇਸ ਤੋਂ ਛੁਟ ਗੁਰ ਨਾਨਕ ਜੀ ਦਾ ਦੱਸਿਆ ਹੋਇਆ ਧਰਮ, ਖਾਸ ਕਰਕੇ ਹਿੰਦੁਸਤਾਨ ਵਾਸਤੇ ਬਹੁਤ ਹੀ ਨਵਾਂ ਸੀ, ਇਨ੍ਹਾਂ ਦੇ ਰਗ ਰੇਸ਼ੇ ਵਿਚ ਜ਼ਾਤ ਪਾਤ ਦਾ ਭਰਮ ਰਚਿਆਂ ਹੋਇਆ ਸੀ, ਅਰ ਗੁਰ ਨਾਨਕ ਜੀ ਸਿੱਖਿਆ ਇਸ ਤੋਂ ਬਿਲਕੁਲ ਉਲਟ ਸੀ |
ਦੂਜਾ ਇਸ ਦੇਸ਼ ਵਿਚ ਖਾਸ ਕਰਕੇ, ਤੇ ਅਕਸਰ ਕਰਕੇ ਹੋਰ ਦੇਸ਼ ਵਿਚ ਭ ਭਗਤ ਤੇ ਨੇਕ ਦਾ ਤਅੱਲਕ ਕੁਝ ਜ਼ਹਿਰ ਸ਼ਕਲ, ਤੇ ਬਹੁਤ ਸਾਰੇ ਦਿਖਵੇ ਦੇ ਭੇਖ ਨਾਲ