ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੫੩ )
ਪਰਿਆ ਨਹ ਮਿਲੀਐ ਇਹ ਜੁਗਤਾ ।। ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ | ਵੱਡੀ ਆਰਜਾ ਫਿਰਿ ਫਿਰਿ ਜਨਮੈਂ ਹਰਿ ਸਿਉ ਸੰਗ ਨ ਗਹਿਆ ।।(ਰਾਗ ਸੋਰਠ ਅਸ: ਮਹਲਾ ੫) ਭਾਵ-ਮੋਨ ਧਾਰੀ ਸਾਧ ਹੋਕੇ ਚੁਪ ਰਹਿਣਾ ।
"ਕਰਪਾਤੀ?" ਹੱਥਾਂ ਨੂੰ ਹੀ ਭਾਂਡਾ ਸਮਝ ਲੈਣਾ | ਤਿਆਗੀ ਹੋਣ ਦੇ ਸਬੱਬ ਕਿਸੇ ਹੋਰ ਭਾਂਡੇ ਨੂੰ ਹੱਥ ਨਾਂ ਲਾਉਣਾ।।
- "ਪਾਣੀ ਪਾਤੋਂ ਦਿਗੰਬਰ"
ਭਰਥਰੀ ਦਾ ਵਈਰਾਗ ਸ਼ੱਤਕ
ਪੈਰਾਂ ਤੋਂ ਨੰਗੇ ਤੇ ਜੰਗਲ ਵਿਚ ਰਹਿਣਾ, ਤੀਰਥਾਂ ਉਪਰ ਫਿਰਨਾ, "ਕਾਂਸੀ" ਜਾਕੇ ਆਰੇ ਨਾਲ ਅਪਣੇ ਸਰੀਰ ਦੇ ਦੋ ਟੋਟੇ ਕਰਵਾ ਲੈਣੇ ਮੱਥੇ ਉਪਰ ਵਿੱਕੇ ਲਾਉਣੇ ਤੇ ਖਾਸ ਕਿਸਮ ਦਾ ਆਸਨ ਬਛਾਕੇ ਠਾਕਚ ਪੂਜ ਆਦਿ ਕਰਨੀ, ਡੰਡੇ ਦੀ ਤਰਾਂ ਲੰਬੇ ਪੈਕੇ ਡੰਡਉਤਾਂ ਕਰਨੀਆਂ, ਚਉਰਾਸੀ ਕਿਸਮ ਦੇ ਆਸਨ ਜੋ ਯੋਗੀ ਲੋਕ ਲਾਇਆ ਕਰਦੇ ਹਨ, ਉਹ ਲਾਉਣੇ ਤੇ ਅਖੀ। ਮੀਰਕੇ ਸਮਾਧੀ ਲਾਉਣੀ, ਇਹ ਸਭ ਕੁਝ ਸੱਚੇ ਰਸਤੇ ਤੋਂ ਉਲਟ ਹੈ |
ਏਸੇਤਰਾਂਹੋਰਹੁਕਮਹੈ:-"ਪੜਿਪੁਸਤਕਸੰਧਿਆ ਬਾਦੰ।
- ਅਜੇਹੇ ਕਈ ਵਾਕਾਂ ਦੂਰਾ ਇਸ ਮਹਾਤਮਾ ਨੇ ਹਥਾ ਨੂੰ ਭਾਂਡੇ ਬਨਾਉਣ ਤੇ ਕਪੜਿਆਂ ਤੋਂ ਬਿਨ ਨੰਗੇ ਰਹਿਨ ਲਈ ਜ਼ੋਰ ਦਿੱਤਾ ਹੈ ।।