(੮੯)
ਘਾਟਾ ਬਾਕੀ ਰੈਹ ਗਿਆ ? ਕਿ ਜਿਸ ਲਈ ਕੋਈ ਹੋਰ ਰਸਮ ਅਦਾ ਕਰਨੀ ਪਈ ।
ਸਾਧ ਸੰਤ
ਕਈ ਲੋਕੀ ਕਈ ਸੱਜਨਾਂ ਨੂੰ ਗੁਰੂ ਤਾਂ ਨਹੀਂ ਆਖਦੇ ਪਰ ਉਨ੍ਹਾਂ ਨੂੰ ਸਾਧ ਯਾ ਸੰਤ ਆਖਕੇ ਓਹੋ ਜਿਹਾ ਸ਼ਖਸੀ ਗੁਰੂਛੰਮ ਕਾਇਮ ਕਰ ਲੈਂਦੇ ਹਨ ਓਨ੍ਹਾਂ ਦੀ ਸੇਵਾ ਵਿਚ ਬੇਨਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਯਾ ਪੁਰਾਣੇ ਸਿੱਖ ਧਰਮ ਪੁਸਤਕਾਂ ਵਿਚ ਜਿਥੇ ਭੀ ਸਾਧ ਸੰਤ ਆਦਿ ਪਦ ਬਹੁਤ ਵਡਿਆਈ ਤੇ ਉਪਮਾ ਸਹਿਤ ਆਏ ਹਨ ਓਥੇ ਹੀ ਇਨ੍ਹਾਂ ਦਾ ਅਰਥ ਗੁਰੂ ਹੈ, ਜਿਹਾ ਕਿ ਭਾਈ ਗੁਰਦਾਸ ਜੀ ਸ੍ਰੀ ਗੁਰੂ ਨਾਨਕ ਜੀ ਤੋਂ ਪੈਹਲੇ ਸਮੇ ਦਾ ਨਕਸ਼ਾ ਖਿਚਦੇ ਹੋਏ ਲਿਖਦੇ ਹਨ, "ਬਾਝ ਦਇਆ ਬਲ ਹੀਣ ਹੋ ਨਿੱਘਰ ਚਲਾ ਰਸਾਤਲ ਟੋਆ........ਪੰਮੇ ਕੋਇ ਨਾਂ ਸਾਧ ਬਿਨ, ਸਾਧ ਨਾ ਦਿਸੈ ਜਗ ਵਿਚ ਕੋਆ" (ਭਾਈ ਗੁਰਦਾਸ ਵਾ:੧,ਪ:੨੨) ਏਥੇ ਸਾਫ ਦਸਿਆ ਹੈ ਕਿ ਧਰਤੀ ਗਰਕ ਹੋ ਰਹੀ ਸੀ, ਸੋ ਇਸ ਨੂੰ ਖਮਣ ਹਿਤ ਸਾਧ ਦੀ ਲੋੜ ਸੀ, ਪਰ ਸਾਧ ਦੁਨੀਆਂ ਵਿਚ ਕੋਈ ਦਿਸਦਾ ਨਹੀਂ ਸੀ | ਹੁਣ ਦਸੋ ਲੱਖਾਂ ਕੰਠੀ-ਧਾਰੀ ਬੈਰਾਗੀਆਂ ਦੇ ਹੁੰਦਿਆਂ, ਕੰਨ-ਪਾਟੇ ਯੋਗੀ ਦਲਾਂ ਦੇ ਹੁੰਦੇ ਸੰਦੇ ਤੇ ਸਨਿਆਸੀਆਂ ਦੇ ਟੋਲਿਆਂ ਦੀ ਮੌਜੂਦਗੀ ਵਿਚ ਭਾਈ ਗੁਰਦਾਸ ਜੀ ਨੂੰ ਕਿਉਂ ਆਖਣਾਂ ਪਿਆ ਕਿ ਤਦ ਸਾਧ ਕੋਈ ਨਹ ਸੀ ? ਕੀ ਉਸ ਵੇਲੇ ਕਦਰਾ ਵਿਚ ਬੈਠਕੇ ਸਮਾਧੀਆਂ ਲਾਉਣ ਵਾਲੇ ਤੇ ਮਾਲਾ ਫੇਰਨ