(੯੧)
ਦੇ ਲੈਹਜੇ ਵਿਚ ਵਰਤੇ ਜਾਣ, ਓਥੇ ਇਨ੍ਹਾਂ ਦੇ ਅਰਥ ਗੁਰੂ ਵਾਲੇ ਹੀ ਹੁੰਦੇ ਹਨ। ਸੁਖਮਨੀ ਸਾਹਿਬ ਵਿਚ ਭੀ ਹੁਕਮ ਹੈ "ਅਰਪ ਸਾਧ ਕੋ ਅਪਨਾ ਜੀਉ" (ਗਉੜੀ ਸੁਖਮਨੀ ਅਸ਼ਟਪਦੀ ੧੫) ਏਥੇ ਸਾਧ ਉਸ ਨੂੰ ਮੰਨਿਆਂ ਹੈ, ਕਿ ਜਿਸ ਨੂੰ ਅਪਨਾ ਮਨ ਅਪਰ ਅਰਪ ਸਕੀਏ ਸੋ ਮਨ ਗੁਰੂ ਦੀ ਹੀ ਭੇਟਾ ਹੋ ਸਕਦਾ ਹੈ, ਇਹ ਗਲ ਪਿਛੇ ਚੰਗੀ ਤਰਾਂ ਲਿਖੀ ਜਾ ਚੁਕੀ ਹੈ | ਬਸ ਸਾਧ ਸੰਤ ਅਤੇ ਗੁਰੂ ਗੁਰ ਨਾਨਕ ਜੀ ਦੇ ਦਸ ਸਰੂਪ ਹੀ ਹਨ।
ਇਸ ਵਿਚ ਸ਼ੱਕ ਨਹੀਂ, ਕਿ ਜਿਸਤਰਾਂ ਗੁਰੂ ਪਦ ਕਈ ਜਗਾ ਹੋਰ ਅਰਥਾਂ ਵਿਚ ਵਰਤਿਆ ਗਿਆ ਹੈ, ਇਸੇ ਤਰ੍ਹਾਂ ਸਾਧ ਸੰਤ ਭੀ ਕਈ ਥਾਂਈ ਆਮ ਭਲੇ ਲੋਕਾਂ ਨੂੰ ਆਖਿਆ ਗਿਆ ਹੈ। ਜਿਹਾ ਕਿ :-
"ਸਾਧੋ ਮਨ ਕਾ ਮਾਨ ਤਿਆਗੋ"(ਗੁਉੜੀ ਮ: ੯)
ਇਸ ਥਾਂ ਸਾਧ ਪਦ ਇਸ ਤਰਾਂ ਵਰਤਿਆ ਗਿਆ ਹੈ ਕਿ ਜਿਸਤਰਾਂ ਕੋਈ ਇਕ ਜਗਾ ਭਾਈ ਅਤੇ ਪਿਆਰੇ ਆਖਕੇ ਉਪਦੇਸ਼ ਕੀਤਾ ਗਿਆ ਹੈ | ਏਥੇ ਦਸਿਆ ਹੈ ਕਿ ਸਾਧੋ ਮਨ ਕਾ ਮਾਨ ਛਡੋ, ਗੋਯਾ ਜਿਨਾਂ ਦੇ ਮਨ ਵਿਚ ਅਜੇ ਮਾਨ ਹੈ ਤੇ ਜਿਨਾਂ ਨੂੰ ਅਜੇ ਉਪਦੇਸ਼ ਕਰਨ ਦੀ ਲੋੜ ਹੈ ਏਥੇ ਉਨਾਂ ਨੂੰ ਸਾਧ ਆਖਿਆ ਗਿਆ। ਅਤੇ ਜਿਥੇ ਏਹ ਲਿਖਿਆ ਹੋਵੇ, ਕਿ ਮੈਂ ਸਾਧ ਯਾ ਸੰਤ ਨੂੰ ਤਨ, ਮਨ ਦੇਂਦਾ ਹਾਂ, ਓਥੇ ਸਾਧ ਸੰਤ ਆਦਿ ਪਦਾਂ ਦਾ ਅਰਥ ਇਹ ਕਦੇ ਨਹੀਂ ਹੋ ਸਕਦਾ ਕਿ ਜੇਹੜਾ ਨੌਵੇਂ ਪਾਤਸ਼ਾਹ ਜੀ ਦੇ ਸ਼ਬਦ ਵਿਚ ਆਇਆ ਹੈ। ਮੁਕਦੀ ਗੱਲ ਜਿਸ ਥਾਂ ਸਾਧ ਸੰਤ