ਸਮੱਗਰੀ 'ਤੇ ਜਾਓ

ਪੰਨਾ:Guru Granth Tey Panth.djvu/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੪)

ਧਰਮ ਦੇ ਬਾਨੀ ਦਾ ਨਾਮ ਹੀ ਗੁਰੂ ਹੋ ਸਕਦਾ ਹੈ, ਜੋ ਮੁਸਲਮਾਨਾਂ ਲਈ ਹਜ਼ਰਤ ਮਹੰਮਦ ਸਾਹਿਬ, ਹਿੰਦੂਆਂ ਲਈ ਵੇਦ ਕਰਤਾ ਰਿਸ਼ੀ ਹੀ ਹੋ ਸਕਦੇ ਹਨ। ਪਰ ਹਿੰਦੂ ਧਰਮ ਦਾ ਮੁੱਢ ਧੁਰ ਤੋਂ ਹੀ ਕੁਝ ਖਿੰਡਿਆ ਜਿਹਾ ਹੈ। ਇਨ੍ਹਾਂ ਵਿਚ ਜਦ ਭੀ ਕਿਸੇ ਦੀ ਚਲ ਜਾਵੇ, ਤਦੋਂ ਹੀ ਉਸ ਨੂੰ ਵੱਡੇ ਤੋਂ ਵੱਡਾ ਸਗੋਂ ਰੱਬ ਤਕ ਆਖਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਮੁਸਲਮਾਨ ਯਾ ਹੋਰ ਜਥੇਬੰਦ ਧਰਮਾਂ ਦੀ ਤਰਾਂ ਹਿੰਦੂ ਕਿਸੇ ਇਕ ਧਾਰਮਕ ਲੜੀ ਵਿਚ ਨਹੀਂ ਪ੍ਰੋਏ ਜਾ ਸਕਦੇ। ਇਹ ਇਨ ਲਈ ਬੜਾ ਹੀ ਘਾਟਾ ਹੈ। ਪਰ ਜਦ ਹਿੰਦੂਆਂ ਨੂੰ ਗੁਰੂ ਦੀ ਲੋੜ ਦੱਸਣੀ ਹੋਵੇ, ਤਦੋਂ ਇਹ ਕਹਿ ਸਕਦੇ ਹਾਂ ਕ ਆਪ ਦੇ ਬੜੇ ੨ ਬਜ਼ੁਰਗਾਂ ਨੂੰ ਭੀ ਬਿਆਸ, ਵਸ਼ਿਸ਼ਟ, ਆਦਿ ਰਿਸ਼ੀਆਂ ਨੂੰ ਗੁਰੂ ਬਨਾਉਣ ਲੋੜ ਪਈ ਸੀ, ਤਦੋਂ ਓਨ੍ਹਾਂ ਰਿਸ਼ੀਆਂ ਤੋਂ ਚੰਗ ਕੋਈ ਹੋਰ ਗੁਰੁ ਓਨ੍ਹਾਂ ਨਹੀਂ ਮਿਲ ਸਕਦਾ ਸੀ ਪਰ ਹੁਣ ਮੁਕੰਮਲ ਧਰਮ ਦੇ ਬਾਨੀ ਸਤਿਗੁਰੂਆਂ ਦਾ ਪ੍ਰਕਾਸ਼ ਹੋ ਚੁਕਾ ਹੈ. ਇਸ ਲਈ ਹੁਣ ਇਨ੍ਹਾਂ ਦੀ ਸ਼ਰਨ ਵਿਚ ਆਓ ਓਨ੍ਹਾਂ ਰਿਸ਼ੀਆਂ ਦੀ ਮਸਲ ਦੇਣ ਤੋਂ ਇਹ ਭਾਵ ਨਹੀ ਕਿ ਅਸੀ ਸ਼ਖਸੀ ਗੁਰਿਆਈ ਦੀ ਤਾਈਦ ਕਰਦੇ ਹਾਂ। ਸਿਆਣੇ ਜਾਣਦੇ ਹਨ ਕਿ ਦ੍ਰਿਸ਼ਟਾਂਤ ਦਾ ਇਕੋ ਹੀ ਅੰਗ ਲਈਦਾ ਹੈ, ਸ੍ਰੀ ਗੁਰੂ ਗੰਥ ਸਾਹਿਬ ਜੀ ਵਿਚ ਇਕ ਪਉੜੀਆਉਂਦੀ ਹੈ ਕਿ ਜਿਸ ਨੂੰ ਪੇਸ਼ਕ ਕੇ ਕਈ ਚਾਲਾਕ ਸੱਜਨ ਇਹ ਆਖਿਆ ਕਰਦੇ ਹਨ ਕਿ ਏਥੇ ਇਨਾਂ ਰਿਸ਼ੀਆਂ ਨੰ ਆਪੋ ਆਪਣੇ ਚੇਲਿਆਂ ਦੇ ਗੁਰੂ ਮੰਨਿਆਂ ਗਿਆ ਹੈ ਅਜੇਹੇ ਸਜਣਾਂ ਦੀ