ਪੰਨਾ:Hakk paraia.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿਸਰ ਜਦੋਂ ਦਰਬਾਰੋਂ ਪਰਤ ਕੇ ਆਇਆ ਦੀਵਾਨਖ਼ਾਨੇ ਦਾ ਦਰਵਾਜ਼ਾ ਬੰਦ ਸੀ । ਉਹ ਸਿੱਧਾ ਵਿਹੜੇ ਵਿਚ ਲੰਘ ਗਿਆ । ਕੁੱਝ ਦੇਰ ਖਲੋਤਾ ਰਹਿਣ ਤੇ ਵੀ ਜਦੋਂ ਕੋਈ ਜਣਾ ਇਧਰ ਉਧਰ ਨਿਕਲਦਾ ਨਜ਼ਰੀ ਨਾ ਆਇਆ ਤਾਂ ਉਸਨੇ ਉਚੀ ਦੇਣੀ ਅਵਾਜ਼ ਵਿਚ ਪ੍ਰਕਾਰਿਆ ‘ਜਨਕ ਬੇਟੀ !"

ਜਨਕ ਨੂੰ ਉਹ ਅਕਸਰ ਬੇਟੀ ਹੀ ਕਹਿ ਕੇ ਬੁਲਾਂਦਾ ਸੀ । ਕਿਉਂਕਿ ਜਨਕ ਉਹਦੀ ਜਾਤ ਦੀ ਸੀ ਤੇ ਰਿਸ਼ਤੇਦਾਰੀ ਵਿਚੋਂ ਦੂਰੋਂ ਨੇੜਿਉਂ ਉਹਦੀ ਭਤੀਜੀ ਲਗਦੀ ਸੀ ।

ਇਕ ਦੋ ਵਾਰ ਅਵਾਜ਼ ਦੇਣ ਤੋਂ ਬਾਅਦ ਜਦੋਂ ਕੋਈ ਬਾਹਰ ਨਾ ਆਇਆ ਤਾਂ ਮਿਸਰ ਸਿੱਧਾ ਰਸੋਈ ਘਰ ਵਲ ਚਲਾ ਗਿਆ । ਦਰਵਾਜ਼ੇ ਕੋਲ ਖਲ ਉਸ ਫੇਰ ਜਨਕ ਨੂੰ ਪੁਕਾਰਿਆ ।

"ਆਈ ਚਾਚਾ ਜੀ । ਕਹਿੰਦੀ ਜਨਕ ਛੇਤੀ ਨਾਲ ਬਾਹਰ ਨਿਕਲ ਆਈ।

"ਮਲਕ ਸਾਹਿਬ ਅੰਦਰ ਨੇ ? ਮਿਸਰ ਨੇ ਹਥ ਨਾਲ ਮਲਕ ਸਾਹਿਬ ਦੇ ਕਮਰੇ ਵਲ ਇਸ਼ਾਰਾ ਕਰਦਿਆਂ ਪੁਛਿਆ ।

“ਅੰਦਰ !!!" ਹੈਰਾਨੀ ਨਾਲ ਜਨਕ ਦਾ ਮੂੰਹ ਟੱਡਿਆ ਰਹਿ ਗਿਆ। “ਉਹ ਤੇ ਸਵੇਰ ਦੇ ਦਰਬਾਰ ਗਏ ਨੇ, ਤੁਸੀਂ ਨਹੀਂ ਗਏ ਉਹਨਾਂ ਦੇ ਨਾਲ ?

“ਨਹੀਂ ਬੇਟੀ, ਅਜ ਉਹ ਦਰਬਾਰ ਨਹੀਂ ਗਏ ।"

“ਹੈਂ । ਫੇਰ ਕਿਥੇ ਗਏ ? ਜਨਕ ਘਬਰਾ ਗਈ ।

‘‘ਘਰੇ ਹੀ ਸਨ ਬੇਟੀ । ਉਹਨਾਂ ਦੀ ਤਬੀਅਤ ਸਵੇਰੇ ਜ਼ਿਆਦਾ ਖਰਾਬ ਹੋ ਗਈ ਸੀ । ਮੈਂ ਸਵੇਰੇ ਉਹਨਾਂ ਨੂੰ ਦੀਵਾਨਖ਼ਾਨੇ ਵਿਚ ਹੀ