ਸਮੱਗਰੀ 'ਤੇ ਜਾਓ

ਪੰਨਾ:Hanju.pdf/3

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੰਝੂ


ਅੱਖ ਦੇ ਉਮਡਦੇ ਸਮੁੰਦਰ ਦੇ ਮੋਤੀ! ਕੌਣ ਤੇਰੀ ਮਹਿੰਮਾਂ ਕਹੇ? ਕਵਿ, ਫਿਲਾਸਫਰ, ਸਭ ਦੀਆਂ ਨਿਗਾਹਾਂ ਥੱਕ ਗਈਆਂ। ਸੰਸਾਰ ਦੀਆਂ ਸਾਰੀਆਂ ਸੁੰਦਰਤਾਈਆਂ ਤੇਰੇ ਅੱਗੇ ਹੀਨ ਹਨ, ਸ਼ਕਤੀਆਂ ਦੀਨ ਹਨ, ਖਾਰੇ ਸਮੁੰਦਰ ਦਾ ਮੋਤੀ ਤੇਰਾ ਕੀ ਮੁਕਾਬਲਾ ਕਰ ਸਕਦਾ ਹੈ? ਉਹ ਅੰਨ੍ਹੀ ਸਿੱਪ ਕੋ ਨਿਕਲਦਾ ਹੈ, ਪਰ ਤੂੰ ਚਮਕਦੀ ਸਿੱਪ ਦੀ ਜੋਤਿ ਹੈ। ਉਹ ਵਿਚਾਰਾ ਖਾਰੇ ਪਾਣੀ ਤੋਂ ਪੈਦਾ ਹੁੰਦਾ ਹੈ, ਪਰ ਤੇਰਾ ਜਨਮ ਮਿੱਠਾਸ ਤੋਂ ਹੈ। ਮੋਤੀ ਦਾ ਮੁੱਲ ਲੱਖਾਂ ਹੈ, ਪ੍ਰੰਤੂ ਤੂੰ ਅਣਮੋਲ ਹੈਂ। ਹਾਂ, ਉਹ ਸਮੁੰਦਰ ਦਾ ਮੋਤੀ ਹੈ, ਪਰ ਤੂੰ ਹਿਰਦੇ ਦਾ ਹੀਰਾ ਹੈ। ਜਦ ਸਾਰੀਆਂ ਸ਼ਕਤੀਆਂ ਵਿਅਰਥ ਹੋਕੇ ਹਾਰ ਮੰਨਦੀਆਂ ਹਨ, ਤਦ ਤੇਰਾ ਅਦਮਯ ਰਾਜ ਸ਼ੁਰੂ ਹੁੰਦਾ ਹੈ। ਅਜਿਹੇ ਕਿਤਨੇ ਬੀਰ ਯੋਧੇ ਹਨ ਜਿਨ੍ਹਾਂ ਨੇ ਤੇਰੇ ਅਗੇ ਸਿਰ ਨ ਝੁਕਾਇਆ ਹੋਵੇ? ਅਜਹੇ ਕਿਤਨੇ ਸੈਨਾਂਪਤਿ ਹਨ ਜਿਨ੍ਹਾਂ ਨੇ ਤੇਰਾ ਸਿੱਕਾ ਨ ਮੰਨਿਆ ਹੋਵੇ? ਮਨੁਖ ਜਾਤਿ ਦਾ ਇਤਿਹਾਸ ਜਿਸ ਸਿਆਹੀ ਨਾਲ ਲਿਖਿਆ ਗਿਆ ਹੈ, ਉਸ ਵਿੱਚ ਜੱਲ ਤੇਰਾ ਹੀ ਹੈ, ਕਲਮ ਦੁੂਸਰੇ ਦੀ, ਤੂੰ ਜੱਲ ਹੀ ਨਹੀਂ ਏ, ਅੱਗ ਭੀ! ਸੀਤਾ ਦੇ ਹੰਝੂਆਂ ਨੇ ਲੰਕਾ ਨੂੰ ਸਾੜ ਦਿਤਾ, ਦ੍ਰੋਪਦੀ ਦੇ ਹੰਝੂਆਂ ਨੇ ਕੁਰ-ਵੰਸ ਦਾ ਦਾਹ ਕੀਤਾ। ਤੂੰ ਪਵਿੱਤਰ ਅਗਨੀ ਹੈਂ, ਕਿਉਂਕਿ ਜਿਸ ਮੈਲ ਨੂੰ ਕੋਈ ਮਿੱਟੀ ਨਹੀਂ ਦੂਰ ਕਰ ਸਕਦੀ, ਤੂੰ ਉਸਨੂੰ ਹਟਾਕੇ ਹਿਰਦੇ ਨੂੰ ਚਮਕਾ ਦਿੰਦਾ