ਪੰਨਾ:Hanju.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੬)

"ਹੇ ਮਾਲਕ! ਦਿਨ ਵਿੱਚ ਜੇ ਮੈਂ ਅੰਨ੍ਹੀ ਬੋਲੀ ਦੀ ਲੋੜ ਹੈ, ਜੋ ਤੇਰੀ ਖੁਦਾਈ ਦਾ ਕੋਈ ਇਰਾਦਾ ਮੇਰੇ ਜੀਊਂਦਾ ਰਖਣ ਵਿਚ ਪੂਰਾ ਹੋ ਸਕਦਾ ਹੈ ਤੇ ਮੈਂ ਤੇਰੀ ਰਜ਼ਾ ਉਤੇ ਰਾਜ਼ੀ ਹਾਂ! ਨਹੀਂ ਤਾਂ ਮੈਨੂੰ ਅਪਣੇ ਚਰਨਾਂ ਵਿਚ ਬੁਲਾ ਲੈ! ਤਾਂਕਿ ਤੇਰੀ ਕੁਦਰਤ ਮੇਰੇ ਐਬਾਂ ਦਾ ਪਰਦਾ ਹੋਵੇ! ਅਰ ਤੇਰੀ ਰਹਿਮਤ ਮੇਰੇ ਮਾਂ ਬਾਪ ਨੂੰ ਮੈਂ ਨਕਾਰੀ ਤੋਂ ਛੁੜਾ ਦੇਵੇ ਤੇ ਉਸ ਬਦਨਸੀਬ ਸ਼ਖਸ ਨੂੰ ਭੀ ਇਸ ਪ੍ਰੇਮ ਦੇ ਬਚਨ ਨੂੰ ਆਜ਼ਾਦ ਕਰ ਦੇਵੇ, ਜੋ ਅਜੇ ਤਕ ਆਪਣੇ ਆਪ ਨੂੰ ਇਸ ਕੌਲ ਦਾ ਸ਼ੀਸ਼ਾ ਸਮਝਦਾ ਹੈ। ਜਦ ਅੱਖਾਂ ਸਨ ਤਾਂ ਮੈਂ ਤੇਰੀ ਦੁਨੀਆਂ ਜੀ ਭਰ ਕੇ ਵੇਖੀ, ਜਦ ਕੰਨ ਸਨ ਤਾਂ ਮੈਂ ਇਸ ਦੁਨੀਆਂ ਦੀਆਂ ਰੌਣਕਾਂ-ਰੌਲੇ ਰੱਜਕੇ ਸੁਣੇ, ਹੁਣ ਨਾਂ ਅੱਖਾਂ ਦਾ ਨਜ਼ਾਰਾ ਵੇਖਣ ਵਾਲਾ ਕੋਈ ਬਾਕੀ ਹੈ, ਨਾਂ ਕੰਨਾਂ ਲਈ ਸੁਣਨ ਦਾ। ਦਿਲ ਦੀਆਂ ਹਸਰਤਾਂ ਖਤਮ ਹੋ ਗਈਆਂ, ਉਮੰਗਾਂ ਲੁਟੀਆਂ ਗਈਆਂ, ਹੁਣ ਮੈਂ ਨਹੀਂ ਰਹੀ, ਕਿੰਤੂ ਨਿਰਾਸਤਾ ਦੇ ਕੁਝ ਹੰਝੂ, ਰੰਜ ਤੇ ਅਰਮਾਨ ਦੀਆਂ ਕੁਝ ਆਹੀਂ! ਚਮੜੇ ਦੇ ਪਿੰਜਰੇ ਵਿਚ ਬੰਦ ਹਨ ਜਿਸ ਵਿਚ ਮੇਰੀ ਰੂਹ ਪਲਦੀ ਹੈ।"

ਮੈਨੂੰ ਇਸ ਦੁਨੀਆਂ ਤੋਂ ਛੁੜਾ, ਇਸ ਫੁਲਵਾੜੀ ਤੋਂ ਉਠਾਲ! ਜਿਸ ਵਿਚ ਮੈਨੂੰ ਖ਼ਿਜ਼ਾਂ ਦੇ ਸਿਵਾ ਹੋਰ ਕੁਝ ਨਹੀਂ ਸੁਝਦਾ ਕਿਉਂਕਿ ਫੁੱਲਾਂ ਦੀ ਡਾਲੀ ਉਤੇ ਇੱਕ ਅੱਖਾਂ ਤੋਂ ਹੀਣੀ ਬੁਲਬੁਲ ਰਾਗ ਦੇ ਮੰਡਲ ਵਿਚ ਇਕ ਬੋਲਾ ਦਰਸ਼ਕ ਖੜੋਤਾ ਹੈ।" ਇਸ ਦਰਦ ਭਰੀ ਫ਼ਰਿਆਦ ਤੇ ਪਨਾਹ ਨੇ ਮੇਰਾ ਜਿਗਰਾ ਹਿਲਾ ਦਿਤਾ, ਮੈਂ ਅਸਮਾਨ