ਸਮੱਗਰੀ 'ਤੇ ਜਾਓ

ਪੰਨਾ:ਵਲੈਤ ਵਾਲੀ ਜਨਮ ਸਾਖੀ.pdf/434

ਵਿਕੀਸਰੋਤ ਤੋਂ
(ਪੰਨਾ:Janam Sakhi.pdf/434 ਤੋਂ ਮੋੜਿਆ ਗਿਆ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਸਾਡੇ ਕੋਈ ਹੋਵੇਗਾ ਤਾ ਆਪੇ ਦੇਖਹੁਗੇ। ਤਬ ਬਾਬਾ ਜੀ ਬਹਿਰਿ ਆਇਆ, ਤਾਂ ਲੋਕ ਨਾਉ ਧਰੇਕ ਪਿਛੇ ਬਹੁਤ ਲਾਗੈ। ਤਾ ਆਗਿਆ ਨਾਲਿ ਧਰਤੀ ਪੈਸਿਆ ਕੀ ਹੋਈ। ਤਬ ਬਹੁਤ ਲੋਕ ਪੈਸੇ ਲੈਕਰਿ ਉਠਿਆਏ। ਜੋ ਆਗੈ ਜਾਵਨਿ, ਤਾਂ ਰੁਪਈਯੇ ਪਏ ਹੈਨਿ। ਤਾਂ ਬਹੁਤ ਲੋਕ ਰੁਪਈਯੇ ਲੈਕਰ ਉਠਿ ਆਏ। ਜਬ ਅਗੇ ਜਾਵਨਿ ਤਾਂ ਮਹਤਾਂ ਪਈਆਂ ਹੈ, ਜੋ ਕੋਈ ਰਹਿਆ ਥਾ ਸੋ ਮਹਰਾਂ ਲੇਕਰ ਉਠ ਆਇਆ। ਤਦ ਦੁਇ ਸਿਖ ਨਾਲ ਰਹੇ। ਤਬ ਅਗੈ ਜਾਵਨਿ, ਤਾਂ ਇਕੁ ਚਿਖਾ ਜਲਦੀ ਹੈ, ਤਿਸਕੇ ਉਪਰ ਚਾਰਿ ਚਰਾਗਿ ਜਲਦੇ ਹੈਨਿ, ਅਤੇ ਚਾਦਰ ਤਾਣੀ ਮੁਰਦਾ ਸੁਤਾ

423