ਪੰਨਾ:Khapatvaad ate Vatavaran Da Nuksan.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਵਸਤ ਦੇ ਅਪ੍ਰੱਚਲਿਤ ਹੋ ਜਾਣ/ਕਰਨ (ਫੈਸ਼ਨ ਵਿੱਚ ਨਾ ਰਹਿਣ ਜਾਂ ਵਰਤੋਯੋਗ ਨਾ ਰਹਿਣ) ਦੀ ਮਿਆਦ ਵਸਤ ਦੇ ਡਿਜ਼ਾਇਨ ਵਿੱਚ ਹੀ ਮਿੱਥ ਲਈ ਜਾਂਦੀ ਹੈ, 68 ਤਾਂ ਕਿ ਉਸ ਮਿੱਥੇ ਸਮੇਂ ਤੋਂ ਬਾਅਦ ਲੋਕਾਂ ਵਿੱਚ ਉਸ ਵਸਤ ਨੂੰ ਦੁਬਾਰਾ ਖ੍ਰੀਦਣ ਦੀ ਲੋੜ ਬਣੀ ਰਹੇ।

ਕਿਸੇ ਵਸਤ ਨੂੰ ਅਚਲਤ (ਆਬਸੋਲੀਟ) ਕਰਨ ਲਈ ਉਤਪਾਦਕ ਕਈ ਤਰ੍ਹਾਂ ਦੇ ਢੰਗ ਵਰਤਦੇ ਹਨ ਜਿਹਨਾਂ ਵਿੱਚ ਕੁਝ ਇਸ ਪ੍ਰਕਾਰ ਹਨ: ਘਸਾਈ ਕਾਰਨ ਜਦੋਂ ਵਸਤ ਦੀ ਮੁਰੰਮਤ ਦੀ ਲੋੜ ਪੈਂਦੀ ਹੈ ਤਾਂ ਮੁਰੰਮਤ ਦਾ ਖਰਚਾ ਨਵੀਂ ਵਸਤ ਨੂੰ ਖ੍ਰੀਦਣ ਦੇ ਖਰਚੇ ਨਾਲੋਂ ਜ਼ਿਆਦਾ ਹੁੰਦਾ ਹੈ, ਵਸਤ ਦੇ ਬਾਜ਼ਾਰ ਵਿੱਚ ਆਉਣ ਤੋਂ ਬਾਅਦ ਇਕ ਮਿੱਥੇ ਸਮੇਂ ਬਾਅਦ ਉਸ ਵਸਤ ਦੀ ਮੁਰੰਮਤ ਲਈ ਸਪੇਅਰ ਪਾਰਟਸ ਤਿਆਰ ਕਰਨੇ ਬੰਦ ਕਰ ਦਿੱਤੇ ਜਾਂਦੇ ਹਨ, ਬਾਜ਼ਾਰ ਵਿੱਚ ਉਸ ਵਸਤ ਦੀ ਨਵੀਂ ਲਾਈਨ ਲਿਆ ਕੇ ਸੁੱਟ ਦਿੱਤੀ ਜਾਂਦੀ ਹੈ ਜਿਹੜੀ ਪੁਰਾਣੀ ਵਸਤ ਦੇ ਨਾਲ ਕੰਮ ਨਹੀਂ ਕਰਦੀ। " ਇਸ ਸੰਬੰਧ ਵਿੱਚ ਅਸੀਂ ਆਪਣੇ ਤਜਰਬੇ ਤੋਂ ਕਈ ਉਦਾਹਰਨਾਂ ਦੇਖ ਸਕਦੇ ਹਾਂ। ਜਦੋਂ ਸੰਗੀਤ ਰਿਕਾਰਡ ਕਰਨ ਲਈ ਐੱਲ ਪੀ ਰਿਕਾਰਡਾਂ ਅਤੇ ਆਡਿਓ ਕੈਸਟਾਂ ਦੀ ਥਾਂ ਕੰਪੈਕਟ ਡਿਸਕ (ਸੀ ਡੀ) ਆਈ ਤਾਂ ਇਸ ਨਾਲ ਐਲ ਪੀ ਅਤੇ ਆਡੀਓ ਕੈਸਟ ਵਜਾਉਣ ਵਾਲੀਆਂ ਚੰਗੀਆਂ ਭਲੀਆਂ ਚਲਦੀਆਂ ਮਸ਼ੀਨਾਂ ਕੂੜਾ-ਕਬਾੜਾ ਬਣ ਕੇ ਰਹਿ ਗਈਆਂ। ਵੀ ਐੱਚ ਐੱਸ ਟੇਪਾਂ ਦੀ ਥਾਂ ਡੀ ਵੀ ਡੀ ਆਉਣ ਨਾਲ ਇਹ ਹੀ ਹਾਲ ਵੀ ਸੀ ਆਰ ਮਸ਼ੀਨਾਂ ਦਾ ਹੋਇਆ। ਹਰ ਸਾਲ ਨਵੇਂ ਸਾਫਟਵੇਅਰ ਪ੍ਰੋਗਰਾਮ ਤਿਆਰ ਕੀਤੇ ਜਾਂਦੇ ਹਨ ਜਿਹੜੇ ਪੁਰਾਣੇ ਪ੍ਰੋਗਰਾਮਾਂ ਨਾਲ ਤਿਆਰ ਕੀਤੀਆਂ ਫਾਈਲਾਂ ਤਾਂ ਪੜ੍ਹ ਸਕਦੇ ਹਨ ਪਰ ਪੁਰਾਣੇ ਪ੍ਰੋਗਰਾਮ ਨਵੇਂ ਪ੍ਰੋਗਰਾਮਾਂ ਨਾਲ ਤਿਆਰ ਕੀਤੀਆਂ ਫਾਈਲਾਂ ਨਹੀਂ ਪੜ੍ਹ ਸਕਦੇ। ਸਿੱਟੇ ਵਜੋਂ ਪੁਰਾਣੇ ਪ੍ਰੋਗਰਾਮ ਵਰਤ ਰਹੇ ਲੋਕਾਂ ਨੂੰ ਨਵੇਂ ਪ੍ਰੋਗਰਾਮ ਲੈਣ ਲਈ ਮਜ਼ਬੂਰ ਹੋਣਾ ਪੈਂਦਾ ਹੈ, ਬੇਸ਼ੱਕ ਪੁਰਾਣੇ ਪ੍ਰੋਗਰਾਮ ਉਹਨਾਂ ਦੀ ਲੋੜ ਪੂਰਤੀ ਲਈ ਕਾਫੀ ਹੋਣ। ਇਸ ਸੰਬੰਧ ਵਿੱਚ ਤੁਸੀਂ ਹੋਰ ਵੀ ਕਈ ਇਲੈਕਟ੍ਰੌਨਿਕ ਵਸਤਾਂ ਦੀਆਂ ਉਦਾਹਰਨਾਂ ਦੇਖ ਸਕਦੇ ਹੋ।

ਵਸਤ ਭਾਵੇਂ ਵਰਤੋਯੋਗ ਹੋਵੇ ਵੀ ਪਰ ਉਸ ਨੂੰ ਲੋਕਾਂ ਦੀ ਸੋਚ ਵਿੱਚ ਅਣਵਰਤਣ ਯੋਗ ਬਣਾਉਣ ਲਈ ਉਤਪਾਦਕ ਸਮੇਂ ਸਮੇਂ ਨਵੇਂ ਫੈਸ਼ਨ ਚਲਾਉਂਦੇ ਰਹਿੰਦੇ ਹਨ ਅਤੇ


68 Planned obsolescence (23 March 2009). The Economist. Downloaded May 30, 2011 from: http://www.economist.com/node/13354332 69 Wikipedia. Planned obsolescence. Downloaded on May 30, 2011

from: http://en.wikipedia.org/wiki/Planned obsolescence

30