ਪੰਨਾ:Khapatvaad ate Vatavaran Da Nuksan.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਇਸ ਦੇਸ਼ ਦੇ ਲੋਕ ਪੁੱਛਦੇ ਹਨ ਕਿ ਉਹਨਾਂ ਨੂੰ ਅਜਿਹੇ ਸਮੇਂ ਕੀ ਕਰਨਾ ਚਾਹੀਦਾ ਹੈ। ਇਸ ਦਾ ਜੁਆਬ ਹੈ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਆਮ ਵਾਂਗ ਜੀਣੀ ਚਾਹੀਦੀ ਹੈ: ਉਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ, ਜਿਉਣਾ ਚਾਹੀਦਾ ਹੈ, ਸਫਰ ਕਰਨਾ ਚਾਹੀਦਾ ਹੈ ਅਤੇ ਖ੍ਰੀਦਦਾਰੀ ਕਰਨੀ ਚਾਹੀਦੀ ਹੈ..."[1]

ਕੈਨੇਡਾ ਦੇ ਪ੍ਰਧਾਨ ਮੰਤਰੀ ਕਰੈਚਿਅਨ ਨੇ ਕਿਹਾ ਸੀ "ਆਪਣੀਆਂ ਯੋਜਨਾਵਾਂ ਕੈਂਸਿਲ ਨਾ ਕਰੋ... ਸਾਡੇ ਲਈ ਆਪਣੀ ਟਰੈਵਿਲ ਅਤੇ ਟੂਰਿਜ਼ਮ ਇੰਡਸਟਰੀ ਨੂੰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਇਹ ਮੋੜਵੀਂ ਲੜਾਈ ਲੜਨ ਦਾ ਇਕ ਢੰਗ ਹੈ।" ਫਿਰ ਉਹਨਾਂ ਧਿਆਨ ਦਿਵਾਇਆ ਕਿ ਵਿਆਜ ਦੀ ਦਰਾਂ ਬਹੁਤ ਘੱਟ ਹਨ। "ਇਸ ਲਈ ਇਹ ਮਾਰਗੇਜ ਲੈ ਕੇ ਘਰ ਅਤੇ ਕਾਰਾਂ ਖ੍ਰੀਦਣ ਦਾ ਸਮਾਂ ਹੈ।" [2] ਨਿਊ ਯੋਰਕ ਦੇ ਮੇਅਰ ਰੁਡੋਲਫ ਗਿਲਾਨੀ ਨੇ ਲੋਕਾਂ ਨੂੰ ਬੇਨਤੀ ਕੀਤੀ ਸੀ, "ਰੈਸਟੋਰੈਂਟਾਂ ਵਿੱਚ ਜਾਉ, ਖ੍ਰੀਦਦਾਰੀ ਕਰੋ, ਹੋਰ ਕੁਝ ਕਰੋ ਅਤੇ ਦਿਖਾਉ ਕਿ ਤੁਸੀਂ ਡਰੇ ਨਹੀਂ ਹੋ।"[3] ਮਿਆਮੀ-ਡੇਡ ਕਾਉਂਟੀ ਦੇ ਮੇਅਰ ਨੇ ਲੋਕਾਂ ਨੂੰ ਸੁਝਾ ਦਿੱਤਾ ਸੀ ਕਿ "ਬਾਹਰ ਜਾਉ ਅਤੇ ਆਰਥਿਕਤਾ ਵਿੱਚ ਯੋਗਦਾਨ ਪਾਉ... ਜਿਵੇਂ ਮੇਰੀ ਘਰਵਾਲੀ ਕਹਿੰਦੀ ਹੈ ਕਿ ਇਸ ਸਮੇਂ ਖ੍ਰੀਦਦਾਰੀ ਵੱਡੀ ਦੇਸ਼ਭਗਤੀ ਹੈ।"[4] ਇਹ ਹਵਾਲੇ ਦਰਸਾਉਂਦੇ ਹਨ ਕਿ ਇਸ ਵੱਡੇ ਸੰਕਟ ਸਮੇਂ ਵੱਖ


35

  1. Jill Vardy in St. John's and Chris Wattie. (2001, September 28). Shopping is patriotic, leaders say: Spending seen as antidote to post-terror recession: 'It is time to go out and get a mortgage, to buy a home, to buy a car,' Chretien advises:[National Edition]. National Post,p. A1 / FRONT. Retrieved July 11, 2011, from Canadian Newsstand Complete.
  2. Jill Vardy and Chris Wattie. (2001, September 28).
  3. Kaplan, Fred (2001, September 14). In crisis, Giuliani's image transformed. The Boston Globe. Downloaded July 11, 2011 from: http://www.boston.com/news/packages/underattack/globe stories/0914/In crisis Giuliani s image transformed+.shtml
  4. Jill Vardy and Chris Wattie. (2001, September 28).