'ਹੋਣੀ' ਐਸੀ ਵਾਪਰ ਜਾਣੀ:-
ਘੋਰ ਭਿਆਨਕ ਖੂਨੀ ਕਾਰਾ ਹੋ ਕੇ ਰਹਿਣੈ।
ਲੇਡੀ ਮੈਕਬੈਥ:ਕਰਨਾ ਕੀ ਏ?
ਮੈਕਬੈਥ:ਰਹਿ ਅਣਜਾਣ ਮੌਜ ਕਰ ਏਵੇਂ, ਪਰਮ ਪਿਆਰੀ ਘੁੱਗੀਏ!
ਸ਼ਾਵਾ ਕਹਿ ਲੀਂ ਜਿੰਨੀ ਮਰਜ਼ੀ, ਸਿਰੇ ਚੜ੍ਹਨ ਦੇ ਕਾਰਾ।
ਅਣਡਿੱਠ-ਕਰਨੀ ਰਾਤੇ! ਆਜਾ, ਬੰਨ੍ਹ ਦੇ ਪੱਟੀ ਰਵੀਰਾਜ ਦੇ ਕੋਮਲ ਨੈਣੀਂ,
ਰੌਸ਼ਨ ਦਿਨ ਦੇ ਤਰਸ, ਰਹਿਮ ਦਾ, ਰਸਤਾ ਹੀ ਬੰਦ ਕਰ ਦੇ;
ਇਨ ਅਦ੍ਰਿਸ਼ ਖੂਨੀ ਹੱਥੀਂ, ਟੁਕੜੇ ਕਰ 'ਇਕਰਾਰ-ਨਾਮੇ' ਦੇ,
ਮੁਕਾ ਕਹਾਣੀ ਮਹਾਂ ਰਿਸ਼ਤੇ ਵਾਲੀ:
ਮੂੰਹ ਮੇਰੇ ਦਾ ਰੰਗ ਸਦਾ ਜੋ, ਪੀਲ਼ਾ ਪਾਈਂ ਰੱਖਦੈ!-
ਦਿਨ ਢਲਦੇ ਹੀ ਕਾਂ ਕਲੂਟੇ ਭਰ ਉਡਾਰੀ, ਢੋਡਰ-ਝਿੜ ਵੱਲ ਚੱਲੇ:
ਰੌਸ਼ਨ ਚੀਜ਼ਾਂ ਦਿਹੁੰ ਵਾਲੀਆਂ, ਸਿਰ ਸੁੱਟ ਊਂਘਣ ਲੱਗੀਆਂ;
ਕਾਲੇ-ਕਰਮੀ, ਰਾਤ-ਕਰਿੰਦੇ, ਆਖੇਟ ਜਾਣ ਦੀ ਕਰਨ ਤਿਆਰੀ ।
ਹੈਰਾਨ ਕਰਨ ਨਾਂ ਸ਼ਬਦ ਇਹ ਮੇਰੇ: ਠਹਿਰ ਜ਼ਰਾ ਤੂੰ, ਰੱਖ ਠ੍ਰੰਮਾ;
ਮਾੜੀ ਹੋਏ ਆਰੰਭ ਜੇ ਸ਼ੈਆਂ ਦੀ, 'ਬਦੀ ' ਤੋਂ ਆਪੂੰ ਹੋਣ ਤੱਗੜੀਆਂ :
ਏਸ ਲਈ ਮੈਂ ਕਰਾਂ ਗੁਜ਼ਾਰਿਸ਼: ਚੱਲ ਹੁਣ ਮੇਰੇ ਨਾਲ।
{ਪ੍ਰਸਥਾਨ}
ਸੀਨ-3
ਓਹੀ।
{ਸ਼ਿਕਾਰਗਾਹ ਜਾਂ ਫਿਰ ਹਰਿਆਲੇ ਮੈਦਾਨੋਂ ਮਹਿਲ ਵੱਲ ਜਾਂਦਾ ਰਾਹ}
{ਪ੍ਰਵੇਸ਼ ਤਿੰਨ ਕਾਤਲਾਂ ਦਾ}
ਕਾਤਲ-1:ਕੀਹਦਾ ਹੁਕਮ ਸੀ , ਆ ਰਲਿਐਂ ਤੂੰ ਨਾਲ ਅਸਾਡੇ?
ਕਾਤਲ-2:ਮੈਕਬੈਥ ਦਾ।
ਕਾਤਲ-3:ਅਵਿਸ਼ਵਾਸ ਕਰਨ ਦੀ ਲੋੜ ਨਹੀਂ ਸਾਨੂੰ:
ਸਾਡਾ ਹੀ ਇਹ ਹੱਥ ਵਟਾਉਂਦੈ, ਨਿਰਦੇਸ਼ਨ ਅਨਕੂਲ ਜਿਵੇਂ ਕਿ,
ਆਪਾਂ ਜੋ ਵੀ ਕਰਨੈਂ।
ਕਾਤਲ-1:ਆ ਫਿਰ ਨਾਲ ਖਲੋ ਅਸਾਡੇ।
ਇੱਕ ਦੋ ਕਿਰਨਾਂ ਬਚੀਆਂ-ਖੁਚੀਆਂ, ਅਸਤ ਹੋ ਰਹੇ ਰਵੀ ਵਾਲੀਆਂ,
ਪੱਛਮ ਨੂੰ ਲਿਸ਼ਕਾ ਰਹੀਆਂ ਨੇ,
50