ਪੰਨਾ:Mere jharoche ton.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ



ਸਨ,ਓਨਾਂ ਨਾਰਾਜ਼ਗੀ ਦਾ ਡਰਾਵਾ ਵੀ ਦਿੱਤਾ, ਪਰ ਨਾ ਮੇਰੇ ਘਰ ਦੇ ਇਸ ਸਲਾਹ ਨੂੰ ਮੰਨਦੇ ਸਨ, ਤੇ ਨਾ ਇਹ ਮੈਨੂੰ ਹੀ ਚੰਗੀ ਲਗਦੀ ਸੀ । ਮੇਰੀ ਚੂਲ ਪਿਆਰ ਸੀ, ਤੇ ਮੈਂ ਆਪਣੀ ਵਡੀ ਭੈਣ ਦੀਆਂ ਸਹੇਲੀਆਂ, ਗਲੀ ਦੀਆਂ ਕੁੜੀਆਂ, ਜਮਾਤ ਦੇ ਮੁੰਡਿਆਂ ਚੋਂ ਕਿਸੇ ਨਾ ਕਿਸੇ ਲਈ ਸਦਾ ਬੈਕਰਾਰ ਰਿਹਾ ਕਰਦਾ ਸਾਂ। ਕਈ ਰਾਤਾਂ ਸੌਂਦਾ ਨਹੀਂ ਸਾਂ ਹੁੰਦਾ | ਇਹ ਗਲ ਮੈਨੂੰ ਬੜੀ ਚੰਗੀ ਜਾਪੀ ਕਿ ਇਕ ਕੁੜੀ ਸਮੁਚੀ ਮੈਨੂੰ ਮਿਲ ਜਾਇਗੀ, ਤੇ ਮੈਂ ਉਸ ਨਾਲ ਬੜਾ ਪਿਆਰ ਕਰ ਸਕਾਂਗਾ ।
ਵਿਆਹ ਹੋ ਗਿਆ। ਇਕ ਹੋਰ ਮਕਾਨ ਵਿਕ ਗਿਆ । ਸ:ਰਘਬੀਰ ਸਿੰਘ ਜੀ ਦੋ ਤਿੰਨ ਵਰ੍ਹੇ ਮੇਰੇ ਨਾਲ ਨਾਰਾਜ਼ ਰਹੇ । ਉਹ ਚਾਹੁੰਦੇ ਸਨ ਕਿ ਮੈਂ ਰੁਜ਼ਗਾਰ ਲਗਣ ਦੇ ਪਿਛੋਂ ਵਿਆਹ ਕਰਾਂਦਾ।
ਮੈਂ ਕੋਈ ਚੰਗਾ ਵਿਦਿਆਰਥੀ ਨਹੀਂ ਸਾਂ । ਮਾਸਟਰ ਮੈਨੂੰ ਚੰਗਾ ਸਮਝਦੇ ਸਨ, ਪਰ ਮੈਂ ਆਪਣੇ ਆਪ ਨੂੰ ਕੁਝ ਨਹੀਂ ਸਾਂ ਸਮਝਦਾ । ਜਦ ਤੋਂ ਮੈਂ ਛੇਵੀਂ ਜਮਾਤ ਵਿਚ ਸਾਂ ਤਾਂ ਮੈਂ ਇਕ ਸਰਦਾਰਨੀ ਨੂੰ ਗੁਰਮੁਖੀ ਪੜ੍ਹਾਇਆ ਕਰਦਾ ਸਾਂ ਤੇ ਉਹ ਮੈਨੂੰ ਦੋ ਰੁਪਈਏ ਮਹੀਨਾ ਤੇ ਬਹੁਤ ਸਾਰਾ ਪਿਆਰ ਦੇਂਦੀ ਸੀ । ਅਠਵੀਂ ਜਮਾਤ ਵਿਚ ਮੈਂ ਇਕ ਅਮੀਰ ਆਦਮੀ ਦੇ ਮੁੰਡੇ ਨੂੰ ਪੜ੍ਹਾਇਆ ਕਰਦਾ ਸਾਂ ਤੇ ਚਾਰ ਰੁਪੈ ਮਹੀਨਾ ਲਿਆ ਕਰਦਾ ਸਾਂ । ਅਠਵੀਂ ਜਮਾਤ ਪਾਸ ਕਰਨ ਵੇਲੇ ਮੈਂ ਸੁਣਿਆਂ ਕਿਸੇ ਰਈਸ ਦਾ ਦਿਤਾ ਵਜ਼ੀਫ਼ਾ ਮੇਰਾ ਹਕ ਸਮਝਿਆ ਜਾਂਦਾ ਸੀ, ਪਰ ਉਹ ਕਿਸੇ ਹੋਰ ਮੁੰਡੇ ਨੂੰ ਲਿਹਾਜ਼ੀ ਦਿਤਾ ਗਿਆ।ਕਿਸੇ ਦੇ ਆਖੇ ਅਖਵਾਏ ਮੈਂ ਹੈਡ ਮਾਸਟਰ ਸਾਹਿਬ ਅਗੇ ਸ਼ਿਕਾਇਤ ਕੀਤੀ । ਓਨਾਂ ਪੁਛਿਆ ਕਿ ਵਜ਼ੀਫ਼ਾ ਤੇ ਹੁਣ ਦਿਤਾ ਗਿਆ ਹੈ, | ਆਖੇ ਤਾਂ ਤੇਰੀ ਫੀਸ ਮਾਫ ਕਰ ਦਿਆਂ। ਮੈਨੂੰ ਕੋਈ ਹਰਜ ਨਾ ਜਾfਪਿਆ । ਪਰ ਘਰਦਿਆਂ ਇਸ ਉਤੇ ਬੜਾ ਇਤਰਾਜ਼ ਕੀਤਾ ਤਾਂ ਵੀ ਮੈਂ ਦਬ ਘੁਟ ਕੇ ਦੋ ਵਰੇ ਫ਼ੀਸ ਮਾਫ਼ ਹੀ ਲੰਘਾ ਛਡੇ।