ਪੰਨਾ:Mere jharoche ton.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਸਲਾਂ ਏਸ ਤਾਰੀਖ਼ੀ ਲੜਾਈ ਨੂੰ ਹੂਬਹੂ ਸਾਡੇ ਵਾਂਗ ਦੇਖ ਸਕਣ, ਸਾਡੇ ਵਾਂਗ ਇਸ ਤੋਂ ਪ੍ਰੇਰਤ ਹੋ ਸਕਣ।" ਸਾਇੰਟਿਸਟ ਸੰਭਾਵਨਾਂ ਦੀ ਖੋਜ ਕਰਦਾ ਹੈ, ਨਵੇਂ ਰੰਗ, ਨਵੀਂਆਂ ਰੌਸ਼ਨੀਆਂ, ਨਵੇਂ ਪਰਛਾਵੇਂ, ਨਵੀਆਂ ਤਾਰਾਂ, ਨਵੇਂ ਸਾਜ਼ ਈਜਾਦ ਕਰਦਾ ਹੈ -- ਤੇ ਆਰਟਿਸਟ ਰੰਗਾਂ ਦੇ ਅਨੋਖੇ ਮੇਲ ਰੌਸ਼ਨੀ ਤੇ ਪਰਛਾਵਿਆਂ ਦੇ ਨਵੇਂ ਰੂਪ ਨਵੀਆਂ ਸੂਹਾਂ ਨਵੇਂ ਢੰਗ ਪੈਦਾ ਕਰਦਾ ਹੈ, ਜ਼ਿੰਦਗੀ ਨੂੰ ਰਹਿਣ ਯੋਗ ਬਣਾਂਦਾ ਤੇ ਆਸਾਂ ਖੁਸ਼ੀਆਂ ਨਾਲ ਭਰਦਾ ਹੈ । ਸਾਇੰਟਿਸਟ ਮਾਦੇ ਤੋਂ ਬਾਹਰ ਰਹਿ ਕੇ ਤਜਰਬੇ ਕੁਰਦਾ ਤੇ ਸਿਟੇ ਕੱਢਦਾ ਹੈ । ਆਰਟਿਸਟ ਜ਼ਿੰਦਗੀ ਨਾਲ ਆਪਣੇ ਆਪ ਨੂੰ ਸਰਸ਼ਾਰ ਕਰਕੇ ਜ਼ਿੰਦਗੀ ਦੀ ਸਿਰਫ਼ ਤਰਜਮਾਨੀ ਹੀ ਨਹੀਂ ਕਰਦਾ ਸਗੌਂ ਨਵੀਆਂ ਹੋਣੀਆਂ ਦੇ ਪੂਰਨੇ ਪਾਂਦਾ ਹੈ ਦੁਨੀਆਂ ਓਹ ਕੁਝ ਹੈ ਜੋ ਆਰਟਿਸਟ ਸਾਇੰਟਿਸਟਾਂ ਦੀਆਂ ਖੋਜਾਂ ਨੂੰ ਵਰਤ ਕੇ ਬਣਾ ਸਕੇ ਹਨ। ਤੇ ਜਿਹੜੀ ਖ਼ੁਸ਼ਬੂ ਤੇ ਜਿਹੜੇ ਰੂਪ ਆਰਟਿਸਟ ਸਾਇੰਟਿਸ ਦੀ ਕਚੀ ਆਣੀ ਨੂੰ ਦੇ ਸਕਣਗੇ, ਓਹੀ ਸਾਡੀ ਦਲੇਰ ਤੋਂ ਦਲੋਰ ਆਸ ਹੋ ਸਕਦੀ ਹੈ । ਮਜ਼ੵਬ ਸਾਡੇ ਪਹਿਲੇ ਆਰਟਿਸਟਾਂ ਵਿਚੋਂ ਹੈ । ਇਸ ਨੇ ਬੜਾ ਕੁਝ ਬਣਾਇਆ, ਬੜਾ ਕੁਝ ਸਾਫ਼ ਕੀਤਾ, ਬੜੀਆਂ ਸੋਹਣੀਆਂ ... ਤਸਵੀਰਾਂ ਚਿਤਰੀਆਂ | ਪਰ ਇਸਨੂੰ ਜ਼ਿੰਦਗੀ ਦੇ ਦੂਜੇ ਵਡ ਉਸਰੀਏ ਦੀ ਖ਼ਿਦਮਤ ਹਾਸਲ ਨਹੀ ਸੀ, ਇਸ ਲਈ ਇਹਦੀ ਪਹਿਲੀ ਉਸਾਰੀ ਦੀਆਂ ਛੱਤਾਂ ਨੀਵੀਆਂ ਹਨ, ਬੂਹੇ ਬਾਰੀਆਂ ਨਗਰ ਹਨ ਵਿਚ ਸ਼ੀਸਾ ਕੋਈ ਨਹੀਂ, ਕੰਧਾਂ ਮੋਟੀਆਂ ਹਨ ਰੋਸ਼ਨਦਾਨ ਕੋਈ ਨਹੀਂ, ਉਸ ਤਸਵੀਰਾਂ ਵਿਚ ਰੰਗ ਥੋੜੇ ਹਨ, ਰੋਸ਼ਨੀ ਪਰਛਾਵੇ ਦੀ ਵਰਤੋਂ ਨਹੀਂ, ਸਿਰਫ਼ ਲਕੀਰੇ ਹੋਏ ਨਕਸ਼ ਹਨ ।

 ਆਰਟ ਮਜ਼ੵਬ ਹੈ ਤੇ ਹੋਰ ਬਹੁਤ ਕੁਝ ਭੀ । ਇਹ ਕਿਸੇ ਹੋਂਦ

૧રર.