ਪੰਨਾ:Mere jharoche ton.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

.
   ਨਜ਼ਦੀਕੀ ਦੌਸਤਾਂ ਤੇ ਪਿਆਰਿਆਂ ਵਿਚੋਂ, ਇਸਤ੍ਰੀਆਂ, ਮਰਦ, ਬੱਚੇ ਚੁਣੇ ਜਾਣ - ਇਹੋ । ਜਿਹੇ ਕਿ ਦੋਹਾਂ ਕੁੜਮਾਂ ਨੂੰ ਸ਼ੋਭਾ ਦੁਆ ਸਕਣ । ਉਹਨਾਂ ਰਿਸ਼ਤੇਦਾਰਾਂ ਨੂੰ ਕਿਸੇ ਡਰੋਂ ਲਿਹਾਜ਼ਾਨਾਲ ਲੈ ਜਾਣਾ, ਜਿਨਾਂ ਨੂੰ ਆਪ ਅਸਾਂ ਕਦੇ ਘਰ ਰੋਟੀ ਖੁਆਣੀ ਨਹੀਂ ਚਾਹੀ, ਕੁੜਮਾਂ ਨਾਲ ਬੇ-ਇਨਸਾਫ਼ੀ ਕਰਨਾ ਹੈ । ਹਰ ਸ਼ਖ਼ਸ, ਹਰ ਚੀਜ਼ ਆਪਣੇ ਆਪਣੇ ਥਾਂ ਸੁੰਹਦੇ ਹਨ ।
ਜੰਜ ਆ ਗਈ । ਜੰਜਾਂ ਦੇ ਜਲੂਸ ਅੱਵਲ ਤਾਂ ਬਹੁਤੇ ਹੀ ਕੋਝੇ ਹੁੰਦੇ ਹਨ, ਰਾਹ ਰੋਕਦੇ, ਤੇ ਸਮਾਂ ਖ਼ਰਾਬ ਕਰਦੇ ਹਨ । ਵਾਜਾ, ਆਤਿਸ਼ ਬਾਜ਼ੀ, ਭੰਡਾਂ ਦੇ ਭੰਘੜੇ' ਬੜੀਆਂ ਬੇ-ਅਦਬ ਜਿਹੀਆਂ ਰਸਮਾਂ ਹਨ ।
ਪਹਿਲੀ ਮੁਲਾਕਾਤ ਨੂੰ ਮਸਨੂਈ ਰੌਸ਼ਨੀ ਮਦਦ ਦੇਂਦੀ ਹੈ । ਏਸ ਲਈ ਮਿਲਣੀ ਲਈ ਡੂੰਘੀ ਸ਼ਾਮ ਦਾ ਵੇਲਾ ਚੰਗਾ ਹੈ । ਜੰਜ ਇਹੋ ਜਿਹੇ ਵੇਲੇ ਪਹੁੰਚੇ, ਕਿ ਨਹਾ ਧੋ ਕੇ, ਲੋੜ ਅਨੁਸਾਰ ਕੁਝ ਖਾ ਪੀ ਕੇ, ਜਾਂਜੀ ਜਦੋਂ ਤਿਆਰ ਹੋਣ, ਤਾਂ ਬੱਤੀਆਂ ਬਲ ਚੁਕੀਆਂ ਹੋਣ ।
ਆਪਣੇ ਘਰ ਦੇ ਬੂਹੇ ਉਤੇ ਲੜਕੀ ਆਪਣੇ ਮਾਤਾ ਪਿਤਾ ਸਮੇਤ ਲੜਕੇ ਦਾ ਸੁਆਗਤ ਕਰੇ, ਤੇ ਸਾਰੇ ਜਾਂਜੀਆਂ ਨੂੰ ਖ਼ੁਸ਼ ਹੋ ਕੇ ਜੀਉ ਆਇਆਂ ਨੂੰ ਆਖੇ ।
ਇਸ ਮੌਕੇ ਤੇ ਇਕ ਚੰਗਾ ਤੇ ਤਾਜ਼ਾ ਸਗੰਧਤ ਫੁੱਲਾਂ ਦਾ ਆਪ ਗੰਦਿਆ ਸਿਹਰਾ ਜੋ ਲੜਕੀ ਲੜਕੇ ਦੇ ਗਲ ਪਾਏ, ਤੇ ਲੜਕਾ ਇਸ ਸਿਹਰੇ ਨੂੰ ਅਦਬ ਨਾਲ ਚੁੰਮ ਕੇ ਗਲ ਪੁਆਏ, ਖ਼ਬਰਤੀ ਤੇ ਪੂਰਨਾ ਵਿਚ ਵਾਧਾ ਹੋ ਸਕਦਾ ਹੈ ।
ਘਰ ਦੇ ਅੰਦਰ ਕਮਰੇ ਜਾਂ ਵਿਹੜੇ ਵਿਚ, ਮੌਸਮ ਅਨੁਸਾਰ ਲੜਕੀ ਦਾ ਸਾਰਾ ਪਰਵਾਰ ਬੈਠਾ ਹੋਵੇ ਤੇ ਉਹਨਾਂ ਦੇ ਨਾਲ ਜਾਂਜੀਆਂ ਦਾ ਬੈਠਣ ਲਈ ਕਾਫ਼ੀ ਥਾਂ ਹੋਵੇ ।
ਲੜਕੀ ਦੇ ਨਾਲ ਲੜਕਾ ਤੇ ਲੜਕੀ ਦੇ ਮਾਤਾ ਪਿਤਾ, ਤੇ ਪਿੱਛੋਂ

੮੨ਇ