ਪੰਨਾ:Mumu and the Diary of a Superfluous Man.djvu/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਫ਼ਾਲਤੂ ਆਦਮੀ ਦੀ ਡਾਇਰੀ

97

ਕਈ ਵਾਰ ਮੈਂ ਲੀਜ਼ਾ ਤੋਂ ਸਪੱਸ਼ਟੀਕਰਨ ਲੈਣ ਦਾ, ਉਸ ਨੂੰ ਥੋੜ੍ਹੀ ਦੋਸਤਾਨਾ ਸਲਾਹ ਦੇਣ ਦਾ ਮਨ ਬਣਾ ਲੈਂਦਾ ਪਰ ਜਦੋਂ ਮੈਂ ਉਸ ਕੋਲ ਇਕੱਲਾ ਹੁੰਦਾ ਤਾਂ ਮੇਰੀ ਜੀਭ ਠਾਕੀ ਜਾਂਦੀ ਸੀ। ਇਸ ਨੂੰ ਜਿਵੇਂ ਲਕਵਾ ਮਾਰ ਗਿਆ ਹੋਵੇ ਅਤੇ ਅਸੀਂ ਦੋਨੋਂ ਚੁੱਪ ਦੇ ਤਸੀਹੇ ਵਿਚ ਸਮਾਂ ਬਿਤਾ ਰਹੇ ਹੁੰਦੇ। ਕਿਸੇ ਤੀਜੇ ਵਿਅਕਤੀ ਦੇ ਆਉਣ ਦੀ ਉਡੀਕ ਕਰਦੇ ਤਾਂ ਜੋ ਸਾਨੂੰ ਰਾਹਤ ਮਿਲੇ ਜਾਂ ਮੈਂ ਹਮੇਸ਼ਾ ਲਈ ਇਸ ਜਗ੍ਹਾ ਨੂੰ ਛੱਡਣ ਲਈ ਆਪਣਾ ਮਨ ਬਣਾ ਲੈਂਦਾ। ਬੇਸ਼ੱਕ ਲੀਜ਼ਾ ਲਈ ਇਕ ਖ਼ਤ ਪਿੱਛੇ ਛੱਡ ਜਾਂਦਾ। ਝਿੜਕਾਂ ਗਾਲ੍ਹਾਂ ਨਾਲ ਭਰਿਆ ਖ਼ਤ। ਮੈਂ ਇਕ ਵਾਰ ਤਾਂ ਅਜਿਹਾ ਖ਼ਤ ਲਿਖਣਾ ਸ਼ੁਰੂ ਵੀ ਕਰ ਦਿੱਤਾ ਸੀ ਪਰ ਇਨਸਾਫ਼ ਦੀ ਭਾਵਨਾ ਅਜੇ ਮੇਰੇ ਅੰਦਰ ਪਈ ਸੀ। ਇਹ ਮਨ ਵਿਚ ਆਈ ਕਿ ਮੇਰੇ ਕੋਲ ਕਿਸੇ ਨੂੰ ਬਦਨਾਮ ਕਰਨ ਦਾ ਕੋਈ ਹੱਕ ਜਾਂ ਕਾਰਨ ਨਹੀਂ ਸੀ। ਇਸ ਲਈ ਮੈਂ ਉਹ ਚਿੱਠੀ ਅੱਗ ਵਿਚ ਸੁੱਟ ਦਿੱਤੀ।

ਕਦੀ-ਕਦੀ ਇਕ ਖੁੱਲ੍ਹਦਿਲੀ ਦੀ ਭਾਵਨਾ ਦੇ ਹੱਥ ਮੇਰੀ ਲਗਾਮ ਆ ਜਾਂਦੀ ਸੀ। ਮੈਂ ਆਪਣੀ ਮੁਹੱਬਤ ਦੀ ਕੁਰਬਾਨੀ ਦੇਣ ਲਈ ਜਿਸ ਨੂੰ ਮੈਂ ਪਿਆਰ ਕਰਦਾ ਸੀ। ਉਸ ਨੂੰ ਅਸੀਸ ਦੇਣ, ਪਿਆਰ ਅਤੇ ਜੀਵਨ ਵਿਚ ਉਸ ਦੀ ਖ਼ੁਸ਼ੀ ਮੰਗਣ ਦਾ ਇਰਾਦਾ ਬਣਾ ਲੈਂਦਾ। ਅਜਿਹੇ ਪਲਾਂ ਵਿਚ ਮੈਂ ਪ੍ਰੇਮੀਆਂ ਨੂੰ ਦਿਆਲਤਾ ਅਤੇ ਹਮਦਰਦੀ ਨਾਲ ਵੇਖਦਾ ਪਰ ਉਨ੍ਹਾਂ ਮੇਰੀ ਕੁਰਬਾਨੀ ਲਈ ਧੰਨਵਾਦੀ ਤਾਂ ਕੀ ਹੋਣਾ ਸੀ, ਉਹ ਤਾਂ ਇਸ ਵੱਲ ਧਿਆਨ ਹੀ ਨਹੀਂ ਦਿੰਦੇ ਸਨ। ਉਨ੍ਹਾਂ ਨੂੰ ਮੇਰੀ ਉਦਾਰਤਾ ਜਾਂ ਮੇਰੀਆਂ ਮੁਸਕਰਾਹਟਾਂ ਦੀ ਕੋਈ ਲੋੜ ਨਹੀਂ ਸੀ। ਮੈਂ ਗੁੱਸੇ ਹੋ ਜਾਂਦਾ ਅਤੇ ਆਪਣੇ ਰਕੀਬ ਤੋਂ ਬਦਲਾ ਲੈਣ ਦੀਆਂ ਸਹੁੰਆਂ ਖਾਂਦਾ। ਇਕ ਸਪੇਨ ਵਾਸੀ ਵਾਂਗ ਮੈਂ ਲੋਈ ਦੀ ਬੁੱਕਲ ਮਾਰ ਕੇ ਹਨੇਰੀ ਰਾਤ ਕਿਸੇ ਕੋਨੇ ਵਿਚ ਛੁਪ ਕੇ ਪ੍ਰਿੰਸ ਦੀ ਉਡੀਕ ਕਰਨ ਅਤੇ ਉਸ ਦੀ ਛਾਤੀ ਵਿਚ ਛੁਰਾ ਖੋਭ ਦੇਣ ਦੀਆਂ ਘਾੜਤਾਂ ਘੜਦਾ। ਫਿਰ ਭਿਆਨਕ ਖੁਸ਼ੀ ਦੇ ਨਾਲ ਮੈਂ ਲੀਜ਼ਾ ਦੀ ਨਿਰਾਸ਼ਾ ਦੀ ਕਲਪਨਾ ਕਰਦਾ ਪਰ ਸਭ ਤੋਂ ਪਹਿਲਾਂ ਓ---ਨਗਰ ਵਿਚ ਬਹੁਤ ਘੱਟ ਅਜਿਹੇ ਰੋਮਾਂਟਿਕ ਕੋਨੇ ਹਨ ਅਤੇ ਫਿਰ ਪੈਰ-ਪੈਰ 'ਤੇ ਲੱਕੜ ਦੀਆਂ ਹੈਜ਼ਾਂ, ਸਟਰੀਟ ਲਾਈਟਾਂ, ਪੁਲਸੀਏ। ਨਹੀਂ, ਅਜਿਹੀਆਂ ਥਾਵਾਂ ਮਨੁੱਖੀ ਖ਼ੂਨ ਵਹਾਉਣ ਦੀ ਬਜਾਏ ਕੇਕ ਅਤੇ ਸੇਬ ਵੇਚਣ ਲਈ ਵਧੇਰੇ ਢੁੱਕਵੀਆਂ ਹਨ। ਇਨ੍ਹਾਂ ਸਾਰੇ "ਮੁਕਤ ਹੋਣ ਦੇ ਸਾਧਨਾਂ", ਜਿਨ੍ਹਾਂ ਦੀ ਘਾੜਤ ਮੈਂ ਮਨੋ-ਮਨ ਘੜਦਾ ਰਹਿੰਦਾ ਸੀ। ਉਨ੍ਹਾਂ ਵਿਚ ਮੈਂ ਓਜੋਗਿਨ ਨਾਲ ਵੀ ਗੱਲ ਕਰਨ ਦੀ ਸੋਚੀ ਕਿ ਉਸ ਅਮੀਰ ਦਾ ਉਸ ਦੀ ਧੀ ਦੀ ਖ਼ਤਰਨਾਕ ਸਥਿਤੀ ਵੱਲ ਅਤੇ ਗ਼ੈਰ-ਗੰਭੀਰਤਾ ਦੇ ਦੁਖਦਾਈ ਸਿੱਟਿਆਂ ਵੱਲ ਧਿਆਨ ਦਵਾਏ। ਇਕ ਵਾਰ ਤਾਂ ਮੈਂ