ਪੰਨਾ:Mumu and the Diary of a Superfluous Man.djvu/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

114

ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਇਹ ਕਲਪਨਾ ਕਰਨਾ ਆਸਾਨ ਹੈ ਕਿ ਕਿਵੇਂ ਲੀਜ਼ਾ ਨੇ ਇਸ ਤਬਾਹੀ ਤੋਂ ਬਾਅਦ ਪ੍ਰਿੰਸ ਨੂੰ ਸਵੀਕਾਰ ਕੀਤਾ - ਕਿਵੇਂ ਓਜੋਗਿਨ ਦੇ ਪੂਰੇ ਪਰਿਵਾਰ ਨੇ ਉਸ ਨੂੰ ਸਵੀਕਾਰ ਕੀਤਾ। ਜਿੱਥੋਂ ਤਕ ਮੇਰੀ ਗੱਲ ਹੈ, ਮੈਂ ਸਭਨਾਂ ਦੀ ਨਫ਼ਰਤ ਦਾ ਪਾਤਰ ਬਣ ਗਿਆ - ਮੈਨੂੰ ਈਰਖਾ ਨਾਲ ਭੁੱਜੇ ਖ਼ੂਨ ਦੇ ਪਿਆਸੇ ਇਕ ਪਾਗਲ ਦੇ ਤੌਰ 'ਤੇ ਦੇਖਿਆ ਜਾਣ ਲੱਗ ਪਿਆ। ਇੱਥੋਂ ਤਕ ਕਿ ਮੇਰੇ ਕੁਝ ਕੁ ਮਿੱਤਰ ਵੀ ਮੇਰੇ ਕੋਲੋਂ ਅਜਿਹੇ ਆਦਮੀ ਦੀ ਤਰ੍ਹਾਂ ਪਾਸਾ ਵੱਟਣ ਲੱਗ ਪਏ ਸੀ ਜਿਸ ਨੂੰ ਕੋਈ ਲਾਗ ਦੀ ਬਿਮਾਰੀ ਹੋਵੇ।

ਸ਼ਹਿਰ ਦੇ ਅਧਿਕਾਰੀਆਂ ਨੇ ਮੈਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਲਈ ਪ੍ਰਿੰਸ ਨੂੰ ਉਕਸਾਇਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਮੈਨੂੰ ਸਜ਼ਾ ਦਵਾ ਕੇ ਇਕ ਮਿਸਾਲ ਕਾਇਮ ਕਰਨਗੇ। ਸਿਰਫ਼ ਪ੍ਰਿੰਸ ਦੀਆਂ ਲਗਾਤਾਰ ਅਤੇ ਸੁਹਿਰਦ ਬੇਨਤੀਆਂ ਨੇ ਹੀ ਉਸ ਬਿਪਤਾ ਨੂੰ ਟਾਲਿਆ ਜੋ ਮੇਰੇ 'ਤੇ ਮੰਡਰਾ ਰਹੀ ਸੀ। ਕਿਸਮਤ ਨੇ ਇਹ ਮਿਥਿਆ ਸੀ ਕਿ ਇਹ ਆਦਮੀ ਮੈਨੂੰ ਸਾਰੇ ਪੱਖਾਂ ਤੋਂ ਬਰਬਾਦ ਕਰ ਦੇਵੇ। ਉਸ ਦੀ ਆਖ਼ਰੀ ਦਰਿਆਦਿਲੀ ਕਹਿ ਸਕਦੇ ਹਾਂ, ਮੇਰੇ ਨੈਤਿਕ ਵਜੂਦ ਦੀ ਕਬਰ 'ਤੇ ਸੁੱਟਿਆ ਆਖ਼ਰੀ ਪੱਥਰ ਸੀ। ਮੈਨੂੰ ਇਸ ਗੱਲ ਦਾ ਜ਼ਿਕਰ ਕਰਨ ਦੀ ਕੋਈ ਲੋੜ ਨਹੀਂ ਲੱਗਦੀ ਕਿ ਓਜੋਗਿਨਾਂ ਦੇ ਘਰ ਦੇ ਬੂਹੇ ਮੇਰੇ ਲਈ ਹੁਣ ਬੰਦ ਹੋ ਗਏ ਸਨ। ਬੁੱਢੇ ਨੇ ਮੈਨੂੰ ਇਕ ਪੁਰਾਣੀ ਪੈਨਸਿਲ ਭੇਜੀ ਜਿਹੜੀ ਮੈਂ ਉਸ ਦੇ ਘਰ ਭੁੱਲ ਆਇਆ ਸੀ। ਠੀਕ-ਠੀਕ ਕਿਹਾ ਜਾਵੇ ਓਜੋਗਿਨ ਦਾ ਮੇਰੇ ਨਾਲ ਗੁੱਸੇ ਹੋਣ ਦਾ ਕੋਈ ਕਾਰਨ ਨਹੀਂ ਸੀ। ਮੇਰੀ "ਪਾਗ਼ਲ ਈਰਖਾ," ਜਿਵੇਂ ਕਿ ਉਹ ਕਹਿੰਦੇ ਹੁੰਦੇ ਸਨ। ਉਸ ਨੇ ਪ੍ਰਿੰਸ ਦੇ ਲੀਜ਼ਾ ਨਾਲ ਸੰਬੰਧਾਂ ਦੇ ਖੁਲਾਸੇ ਦੀ ਵਿਆਖਿਆ ਅਤੇ ਪਰਿਭਾਸ਼ਾ ਕਰ ਦਿੱਤੀ ਸੀ। ਖ਼ੁਦ ਓਜੋਗਿਨ ਅਤੇ ਹੋਰ ਲੋਕ ਵੀ ਪ੍ਰਿੰਸ ਨੂੰ ਹੁਣ ਲੀਜ਼ਾ ਦਾ ਲਗਪਗ ਮੰਗੇਤਰ ਸਮਝਣ ਲੱਗ ਪਏ ਸੀ। ਪ੍ਰਿੰਸ ਨੂੰ ਮੈਂ ਕਹਾਂਗਾ, ਮਾਮਲੇ ਦਾ ਇਹ ਨਵਾਂ ਪਹਿਲੂ ਪਸੰਦ ਨਹੀਂ ਆਇਆ ਪਰ ਉਹ ਲੀਜ਼ਾ ਨੂੰ ਪਸੰਦ ਕਰਦਾ ਸੀ ਅਤੇ ਉਸ ਸਮੇਂ ਤਕ ਉਸ ਨੇ ਆਪਣਾ ਮਕਸਦ ਪ੍ਰਾਪਤ ਨਹੀਂ ਕੀਤਾ ਸੀ।

ਹੰਢੇ ਵਰਤੇ ਦੁਨੀਆਦਾਰ ਵਿਅਕਤੀ ਦੀ ਸਿਆਣਪ ਨਾਲ ਪ੍ਰਿੰਸ ਨੇ ਆਪਣੇ ਆਪ ਨੂੰ ਨਵੀਂ ਸਥਿਤੀ ਵਿਚ ਢਾਲ ਲਿਆ। ਉਸ ਨੇ ਨਵੀਂ ਭੂਮਿਕਾ ਲਈ ਆਪਣੀ ਰੂਹ ਨੂੰ ਅਪਣਾ ਲਿਆ ਅਤੇ ਮੈਂ - ਮੈਂ ਆਪਣੇ ਸਮੁੱਚੇ ਭਵਿੱਖ ਬਾਰੇ ਨਿਰਾਸ਼ਾ ਦੇ ਸਾਗਰ ਵਿਚ ਡੁੱਬ ਗਿਆ।

ਜਦੋਂ ਕਿਸੇ ਆਦਮੀ ਦੀ ਪੀੜ ਏਨੀ ਤੀਖਣ ਹੋ ਜਾਂਦੀ ਹੈ ਕਿ ਉਹ ਸਾਰੇ ਦਾ ਸਾਰਾ ਇਸ ਦੇ ਵਜ਼ਨ ਦੇ ਹੇਠਾਂ ਕਰਾਹ ਰਿਹਾ ਹੋਵੇ, ਤਾਂ ਘੱਟੋ-ਘੱਟ ਉਸ ਪੀੜ ਦੀ ਹਾਸੋਹੀਣਤਾ ਤਾਂ ਉਸੇ ਸਮੇਂ ਮੁੱਕ ਜਾਣੀ ਚਾਹੀਦੀ ਹੈ; ਕਹਿ ਲਓ, ਪੀੜ ਦਾ ਸੰਗੀ ਹਿਕਾਰਤ ਵਾਲਾ ਹਾਸਾ