ਪੰਨਾ:Mumu and the Diary of a Superfluous Man.djvu/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਕ ਫ਼ਾਲਤੂ ਆਦਮੀ ਦੀ ਡਾਇਰੀ

125

"ਮੇਰਾ ਨਹੀਂ ਖ਼ਿਆਲ ਕਿ ਉਹ ਲਿਖੇਗਾ, ਐਲਿਜ਼ਾਬੈਥ ਕਿਰੀਲੋਵਨਾ," ਜਵਾਬ ਸੀ।

ਕੁਝ ਸਮਾਂ ਚੁੱਪ ਰਹਿੰਦੀ ਹੈ।

"ਸੱਚੀ ਗੱਲ ਹੈ, ਉਹ ਮੈਨੂੰ ਲਿਖੇ ਵੀ ਕਿਉਂ?" ਉਸ ਨੇ ਕਿਹਾ। "ਉਸ ਨੇ ਆਪਣੀ ਪਹਿਲੀ ਚਿੱਠੀ ਵਿਚ ਮੈਨੂੰ ਸਭ ਕੁਝ ਦੱਸ ਦਿੱਤਾ ਸੀ। ਮੈਂ ਉਸ ਦੀ ਪਤਨੀ ਨਹੀਂ ਬਣ ਸਕਦੀ ਪਰ ਮੈਂ ਖੁਸ਼ ਸਾਂ ਥੋੜ੍ਹੇ ਸਮੇਂ ਲਈ ਹੀ, ਇਹ ਸੱਚ ਹੈ ਪਰ ਮੈਂ ਖੁਸ਼ ਸੀ!"

ਬਿਜ਼ਮਨਕੋਫ ਨੇ ਦੁਖੀ ਅਤੇ ਗੰਭੀਰ ਜਿਹਾ ਚਿਹਰਾ ਬਣਾਇਆ।

"ਓ," ਲੀਜ਼ਾ ਨੇ ਗੱਲ ਜਾਰੀ ਰੱਖੀ, "ਕਾਸ਼ ਤੁਸੀਂ ਜਾਣਦੇ ਹੁੰਦੇ ਕਿ ਮੈਂ ਉਸ ਚੁਲਕਾਤੂਰੀਨ ਨਾਲ ਕਿੰਨੀ ਨਫ਼ਰਤ ਕਰਦਾ ਹਾਂ! ਮੈਨੂੰ ਇਵੇਂ ਜਾਪਦਾ ਹੈ ਕਿ ਉਸ ਵਿਅਕਤੀ ਦੇ ਹੱਥਾਂ 'ਤੇ ਉਸ ਦਾ ਖ਼ੂਨ ਵੇਖਦੀ ਹਾਂ" (ਮੇਰੇ ਪੂਰੇ ਬਦਨ ਨੂੰ ਕਾਂਬਾ ਛਿੜ ਗਿਆ)। "ਪਰ ਉਸ ਨੇ ਗੰਭੀਰਤਾ ਨਾਲ ਗੱਲ ਜਾਰੀ ਰੱਖੀ, "ਕੌਣ ਜਾਣਦਾ ਹੈ? ਇਹ ਹੋ ਸਕਦਾ ਹੈ ਕਿ ਜੇ ਉਹ ਦਵੰਧ-ਯੁੱਧ ਨਾ ਹੁੰਦਾ! ਉਫ਼! ਜਦੋਂ ਮੈਂ ਉਸ ਨੂੰ ਜ਼ਖਮੀ ਵੇਖਿਆ ਤਾਂ ਮੈਂ ਤੁਰੰਤ ਮਹਿਸੂਸ ਕੀਤਾ ਕਿ ਮੈਂ ਸਾਰੀ ਦੀ ਸਾਰੀ ਉਸ ਦੀ ਹਾਂ।"

"ਚੁਲਕਾਤੂਰੀਨ ਤੁਹਾਨੂੰ ਪਿਆਰ ਕਰਦਾ ਹੈ," ਬਿਜ਼ਮਨਕੋਫ ਨੇ ਟਿੱਪਣੀ ਕੀਤੀ

"ਹੁਣ, ਇਸ ਦਾ ਕੀ ਫਾਇਦਾ? ਕੀ ਮੈਨੂੰ ਤੁਹਾਡੇ ਪਿਆਰ ਤੋਂ ਬਿਨਾਂ ਕਿਸੇ ਹੋਰ ਦੇ ਪਿਆਰ ਦੀ ਲੋੜ ਹੈ?" ਉਸ ਨੇ ਇਕ ਪਲ ਦੀ ਸੋਚ-ਵਿਚਾਰ ਦੇ ਬਾਅਦ ਅੱਗੇ ਕਿਹਾ, "ਹਾਂ, ਮੇਰੇ ਦੋਸਤ, ਤੁਹਾਡੇ ਪਿਆਰ ਤੋਂ ਬਿਨਾਂ ਮੈਂ ਜ਼ਿੰਦਾ ਨਹੀਂ ਰਹਿ ਸਕਦਾ ਸੀ। ਤੁਹਾਡੇ ਬਿਨਾਂ ਮੈਂ ਗੁੰਮ ਹੋ ਜਾਣਾ ਸੀ। ਤੁਸੀਂ ਸਭ ਤੋਂ ਖੌਫ਼ਨਾਕ ਪਲ ਸਹਿ ਲੈਣ ਵਿਚ ਮੇਰੀ ਮਦਦ ਕੀਤੀ ਹੈ।"

ਉਹ ਰੁਕ ਗਈ। ਬਿਜ਼ਮਨਕੋਫ ਨੇ ਇਕ ਤਰ੍ਹਾਂ ਪਿਤਾ-ਪੁਰਖੀ ਪਿਆਰ ਨਾਲ ਉਸ ਦਾ ਹੱਥ ਘੁੱਟਿਆ।

"ਕੀ ਹੋ ਸਕਦਾ ਹੈ? ਕੀ ਹੋ ਸਕਦਾ ਹੈ, ਐਲਿਜ਼ਾਬੈਥ ਕਿਰੀਲੋਵਨਾ?" ਉਸ ਨੇ ਡੂੰਘੀ ਹਮਦਰਦੀ ਨਾਲ ਕਈ ਵਾਰ ਦੁਹਰਾਇਆ।

"ਹਾਂ, ਹੁਣ ਵੀ," ਉਹ ਉਦਾਸ ਆਵਾਜ਼ ਨਾਲ ਗੱਲ ਜਾਰੀ ਰੱਖੀ, "ਮੈਂ ਤੁਹਾਡੇ ਤੋਂ ਬਿਨਾਂ ਸ਼ਾਇਦ ਮਰ ਜਾਂਦੀ। ਇਕ ਤੁਸੀਂ ਹੀ ਹੋ ਜੋ ਮੇਰੀ ਰੂਹ ਨੂੰ ਬੁਲੰਦ ਰੱਖਦੇ ਹੋ ਅਤੇ ਉਨ੍ਹਾਂ ਬਾਰੇ ਮੈਨੂੰ ਚੇਤੰਨ ਕਰਦੇ ਹੋ। ਤੁਹਾਨੂੰ ਸਭ ਪਤਾ ਹੀ ਹੈ, ਕੀ ਤੁਹਾਨੂੰ ਨਹੀਂ ਲੱਗਦਾ? ਕੀ ਤੁਹਾਨੂੰ ਯਾਦ ਹੈ ਉਸ ਦਿਨ ਉਸ ਨੇ ਕਿੰਨੀ ਚੰਗੀ ਤਰ੍ਹਾਂ ਵੇਖਿਆ ਸੀ? ਪਰ ਮੈਨੂੰ ਮੁਆਫ਼ ਕਰਨਾ। ਤੁਹਾਡੇ ਲਈ ਅਜਿਹੀਆਂ ਗੱਲਾਂ ਸੁਣਨਾ ਮੁਸ਼ਕਿਲ ਅਵੱਸ਼ ਮੁਸ਼ਕਿਲ ਹੋਣਾ ਹੈ।"