ਸਮੱਗਰੀ 'ਤੇ ਜਾਓ

ਪੰਨਾ:Mumu and the Diary of a Superfluous Man.djvu/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਣ-ਪਛਾਣ

59

ਰੂਸੀ ਮੂਲ ਦਾ ਹੈ। ਦੇਸ਼ ਦੇ ਕਾਨੂੰਨਾਂ ਅਤੇ ਰੀਤੀ-ਰਿਵਾਜਾਂ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਦਰਮਿਆਨ ਫ਼ਰਕ, ਅਜਿਹੇ "ਬੇਲੋੜੇ ਮਰਦਾਂ" ਨੂੰ ਪੈਦਾ ਕਰਦਾ ਅਤੇ ਪਾਲਦਾ ਹੈ। ਕੁਲੀਨ ਕੁੱਲ ਦਾ ਕੋਈ ਭੱਦਰਪੁਰਸ਼ ਆਪਣੇ ਸਮਾਜਿਕ ਰੁਤਬੇ ਦੇ ਅਧਾਰ 'ਤੇ ਸਰਕਾਰੀ ਸੇਵਾ ਦੇ ਇਲਾਵਾ ਕਿਸੇ ਹੋਰ ਕੰਮਕਾਰ ਨੂੰ ਅਪਣਾਉਣ ਬਾਰੇ ਸੋਚਦਾ ਨਹੀਂ ਸੀ। ਨਾਗਰਿਕਾਂ ਦੇ ਇਸ ਲਾਡਲੇ ਵਰਗ ਦੇ ਬੱਚੇ ਅਜਿਹੇ ਢੰਗ ਨਾਲ ਪਾਲੇ-ਪੋਸੇ ਜਾਂਦੇ ਹਨ ਕਿ ਜੀਵਨ ਵਿਚ ਮਕੈਨੀਕਲ ਜਾਂ ਕਮਰਸ਼ੀਅਲ ਕੰਮਾਂਕਾਰਾਂ ਲਈ ਅਯੋਗ ਹੁੰਦੇ ਹਨ। ਉਨ੍ਹਾਂ ਪੂਰਵਜਾਂ ਦੀ ਅਮੀਰੀ ਦੇ ਕਿੱਸੇ ਅਤੇ ਉਨ੍ਹਾਂ ਦੇ ਕੁਰਸੀਨਾਮੇ ਅਤੇ ਸ਼ੀਲਡਾਂ, ਟਰਾਫ਼ੀਆਂ ਦੇ ਰਿਕਾਰਡ ਇਸ ਤਰ੍ਹਾਂ ਦੇ ਬੱਚਿਆਂ ਦੀਆਂ ਲੋਰੀਆਂ ਵਿਚ ਗੁੰਦੇ ਹੁੰਦੇ ਹਨ। ਇਹ ਲੋਰੀਆਂ ਉਨ੍ਹਾਂ ਨੂੰ ਬਾਕੀ ਦੀ ਮਨੁੱਖ-ਜਾਤੀ ਨਾਲੋਂ ਉੱਤਮ ਹੋਣ ਦਾ ਅਹਿਸਾਸ ਪ੍ਰਦਾਨ ਕਰਵਾਂਉਂਦੀਆਂ ਹਨ। ਅਗਰ ਇਸ ਵਰਗ ਦੇ ਮਾਪੇ ਅਮੀਰ ਹਨ ਅਤੇ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਵਾ ਸਕਦੇ ਹਨ ਜੇ ਫੌਜੀ ਜਾਂ ਸਿਵਲ ਸੇਵਾ ਵਿਚ ਆਪਣੇ ਬੱਚਿਆਂ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੇ ਪ੍ਰਭਾਵਸ਼ਾਲੀ ਸਮਾਜਿਕ ਸੰਬੰਧ ਹਨ ਤਾਂ ਇਕ ਹੱਦ ਤਕ ਉਨ੍ਹਾਂ ਦੀ ਸਫਲਤਾ ਯਕੀਨੀ ਹੁੰਦੀ ਹੈ। ਸੈਂਟ ਪੀਟਰਸਬਰਗ, ਮਾਸਕੋ ਅਤੇ ਦੂਜੇ ਵੱਡੇ ਰੂਸੀ ਸ਼ਹਿਰਾਂ ਵਿਚ ਤੁਹਾਨੂੰ ਅਜਿਹੇ ਕੁਲੀਨ ਲੋਕ ਮਿਲ ਜਾਣਗੇ ਜੋ ਬਹੁਤ ਵਧੀਆ ਪੜ੍ਹੇ-ਲਿਖੇ ਹੋਣ ਅਤੇ ਦੂਜੇ ਦੇਸ਼ਾਂ ਦੇ ਪ੍ਰਬੁੱਧ ਵਰਗਾਂ ਦੇ ਨਾਲ ਮੇਲ ਖਾਂਦੇ ਹੁੰਦੇ ਹਨ ਪਰ ਇਹ ਸਿਰਫ਼ ਨਿਯਮ ਦੇ ਮੁਬਾਰਕ ਅਪਵਾਦ ਹਨ।

ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿਚ ਕੁਲੀਨ ਵਰਗ ਦੀ ਬਹੁ-ਗਿਣਤੀ ਆਪਣੇ ਬੱਚਿਆਂ ਨੂੰ ਉਦਾਰ ਸਿੱਖਿਆ ਦਾ ਖਰਚਾ ਝੱਲਣ ਦੇ ਸਮਰੱਥ ਨਹੀਂ ਹੁੰਦੀ ਅਤੇ ਨਾ ਹੀ ਉਨ੍ਹਾਂ ਦੇ ਅਜਿਹੇ ਸਮਾਜਿਕ ਸੰਬੰਧ ਹੁੰਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਨੂੰ ਸੁਰੱਖਿਅਤ ਦੁਨੀਆਂ ਵਿਚ ਪਹੁੰਚਾ ਸਕਣ, ਜਿੱਥੇ ਉਹ ਉਨ੍ਹਾਂ ਸ਼ਾਨਦਾਰ ਸਮਾਜਿਕ ਗੁਣਾਂ ਨੂੰ ਪ੍ਰਾਪਤ ਕਰ ਸਕਣ ਜੋ ਅਮੀਰਸ਼ਾਹੀ ਲਈ ਜ਼ਰੂਰੀ ਮੰਨੇ ਜਾਂਦੇ ਹਨ ਪਰ ਉਹ ਹੁੰਦੇ ਤਾਂ ਕੁਲੀਨ ਹੀ ਹਨ। ਸਮਾਜ ਦੀਆਂ ਹੇਠਲੀਆਂ ਸ਼੍ਰੇਣੀਆਂ ਵਾਲੇ ਰੋਜ਼ੀ-ਰੋਟੀ ਦੇ ਸਾਧਨਾਂ ਨੂੰ ਛੱਡ ਕੇ ਆਪਣੀ ਰੋਜ਼ੀ ਲਈ ਉਹ ਹੋਰ ਕੋਈ ਵੀ ਕੰਮ ਕਰ ਲੈਣ ਤਾਂ ਉਨ੍ਹਾਂ ਦੀ ਜਾਤ ਦੇ ਮੈਂਬਰ ਉਨ੍ਹਾਂ ਨੂੰ ਖ਼ਿਮਾ ਕਰ ਦੇਣਗੇ। ਉਹ ਦੂਸਰਿਆਂ ਨੂੰ ਮੁਫਤੋ-ਮੁਫ਼ਤੀ ਠੱਗ ਲੈਣ ਤਾਂ ਮੁਨਾਸਬ ਹੈ। ਭ੍ਰਿਸ਼ਟਾਚਾਰ ਰਿਸ਼ਵਤਖੋਰੀ ਚੱਲੇਗੀ। ਜੂਏਬਾਜ਼ੀ ਮੁਆਫ਼ ਹੈ ਪਰ ਮਕੈਨਿਕ ਦਾ ਧੰਦਾ ਜਾਂ ਵਪਾਰਕ ਕਾਰੋਬਾਰਾਂ ਵਿਚ ਹਿੱਸਾ ਲੈਣਾ