ਜਾਣ-ਪਛਾਣ
61
ਉਹ ਆਪਣੀ ਸਾਦਗੀ ਦੀ ਪੁੰਜ ਬੁੱਢੀ ਨਰਸ ਦੇ ਦਿਆਲੂਪੁਣੇ ਅਤੇ ਵਫ਼ਾਦਾਰੀ ਨੂੰ ਵੇਖਣ ਤੋਂ ਮੁਨਕਰ ਹੈ ਅਤੇ ਇਸ ਦੀ ਵਿਆਖਿਆ ਗ਼ਲਤ ਤਰੀਕੇ ਨਾਲ ਕਰਦਾ ਹੈ। ਉਹ ਆਪਣੇ ਵਫ਼ਾਦਾਰ ਕੁੱਤੇ ਦੀ ਚੰਗੀ ਭੁਗਤ ਸਵਾਰਦਾ ਹੈ। ਨਾ ਤਾਂ ਨਰਸ ਦਾ ਤੇ ਨਾ ਹੀ ਕੁੱਤੇ ਦਾ ਜਨਮ ਕੁਲੀਨ ਘਰਾਣੇ ਦਾ ਹੁੰਦਾ ਹੈ ਜੇ ਉਹ ਹੰਕਾਰੀ, ਨਾਖ਼ੁਸ਼ ਅਤੇ ਜੀਵਨ ਲਈ ਨਕਾਰਾ ਹੈ ਤਾਂ ਬਾਕੀ ਸਭ ਬੁਰਾ ਹੋਣਾ ਚਾਹੀਦਾ ਹੈ।
ਉਹ ਜਿਹੜੇ ਜ਼ਿੰਦਗੀ ਦਾ ਅਨੰਦ ਲੈਂਦੇ ਹਨ ਜਾਂ ਤਾਂ ਸਹਿਜ ਪਵਿੱਤਰਤਾ ਜਾਂ ਕੁਦਰਤੀ ਸੰਤੁਸ਼ਟੀ ਕਾਰਨ ਜਾਂ ਆਪਣੀਆਂ ਪਾਪੀ ਕੋਸ਼ਿਸ਼ਾਂ ਕਰਕੇ। ਉਹ ਉਸ ਦੀ ਖਿੱਲੀ ਦਾ ਬਰਾਬਰ ਵਿਸ਼ਾ ਹਨ, ਹਾਲਾਂਕਿ ਉਹ ਪਵਿੱਤਰ ਹੁੰਦਾ ਜੇਕਰ ਉਸ ਵਿਚ ਨੈਤਿਕ ਹਿੰਮਤ ਤੇ ਸੰਤੁਸ਼ਟੀ ਹੁੰਦੀ ਜੇ ਉਸ ਨੂੰ ਹੰਕਾਰ ਨਾ ਹੁੰਦਾ ਜਾਂ ਪਾਪੀ ਹੁੰਦਾ। ਅਗਰ ਉਸ ਕੋਲ ਇਹ ਕਰਨ ਜੋਗੀ ਦਲੇਰੀ ਹੁੰਦੀ। ਉਹ ਆਪਣੀਆਂ ਘਾਟਾਂ ਜਾਣਦਾ ਹੈ ਅਤੇ ਉਨ੍ਹਾਂ ਨੂੰ ਠੀਕ ਕਰਨ ਲਈ ਤਾਕਤ ਨਹੀਂ ਜੁਟਾ ਸਕਦਾ ਜੇ ਇਕ ਸ਼ਾਨਦਾਰ ਪਲ ਦੀ ਯਾਦ ਆਉਂਦੀ ਹੈ ਤਾਂ ਉਸ ਨੂੰ ਬਹੁਤ ਸਾਰੀਆਂ ਨਿਰਾਸ਼ਾਵਾਂ ਲਈ ਦਿਲਾਸੇ ਦੀ ਬਜਾਏ, ਇਹ ਉਸ 'ਤੇ ਉੱਕਾ ਵੱਖਰੇ ਢੰਗ ਨਾਲ ਅਸਰ ਪਾਉਂਦਾ ਹੈ। ਇਹ ਉਸ ਨੂੰ ਯਾਦ ਦਿਵਾਉਂਦਾ ਹੈ ਕਿ ਜੀਵਨ ਵਿਚ ਕੁਝ ਬਖਸ਼ਿਸ਼ਾਂ ਹੁੰਦੀਆਂ ਹਨ ਪਰ ਉਹ ਬਖਸ਼ਿਸ਼ਾਂ ਉਸ ਲਈ ਨਹੀਂ ਹਨ। ਇਸ ਲਈ ਉਸ ਦਾ ਕੌੜਾ ਘੁੱਟ ਹੋਰ ਕੌੜਾ ਹੋ ਜਾਂਦਾ ਹੈ। ਉਸ ਦੀ ਹਨੇਰੀ ਹੋਣੀ ਹੋਰ ਵੀ ਸਿਆਹ ਹੋ ਜਾਂਦੀ ਹੈ। ਈਰਖਾਲੂ ਕਾਂ ਵਾਂਗ, ਜਿਸ ਨੇ ਚੀਨੇ ਕਬੂਤਰ ਉੱਤੇ ਇਸ ਲਈ ਚਿੱਕੜ ਸੁੱਟ ਦਿੱਤਾ ਸੀ ਤਾਂ ਜੋ ਉਹ ਵੀ ਉਸ ਵਰਗਾ ਕਾਲਾ ਦਿਖਾਈ ਦੇਵੇ। ਇਸ ਲਈ "ਫ਼ਾਲਤੂ ਆਦਮੀ" ਆਪਣੇ ਆਪ ਨੂੰ ਢਾਰਸ ਦੇਣ ਦੀ ਖ਼ਾਤਿਰ ਆਪਣੀ ਤਨਜ਼ ਆਪਣੇ ਆਲੇ-ਦੁਆਲੇ ਦੀ ਹਰ ਚੀਜ਼ 'ਤੇ ਕਰਦਾ ਹੈ ਪਰ ਸੱਚ ਉਸ ਦੇ ਜੀਵਨ ਨੂੰ ਹਰ ਵਕਤ ਕੁਤਰਦਾ ਰਹਿੰਦਾ ਹੈ। ਉਹ ਆਪਣੇ-ਆਪ ਨੂੰ ਆਪਣੀ ਤੇਜ਼ ਨਜ਼ਰ ਤੋਂ ਛੁਪਾ ਨਹੀਂ ਸਕਦਾ ਜੋ ਕਿ ਦੂਜਿਆਂ ਦੀਆਂ ਕਮੀਆਂ ਨੂੰ ਸਮਝਣ ਲਈ ਬਹੁਤ ਉਤਾਵਲਾ ਰਹਿੰਦਾ ਹੈ।
ਜੇ ਚੁਲਕਾਤੂਰਿਨ ਦਾ ਮੰਤਵ ਉੱਤਰਾਧਿਕਾਰੀ ਅਮੀਰਸ਼ਾਹੀ ਦਾ ਮਾਨਵੀਕਰਨ ਕਰਨਾ ਹੈ ਤਾਂ ਅਸੀਂ ਸਪੱਸ਼ਟ ਰੂਪ ਵਿਚ ਉਸ ਦੀ ਹੋਣੀ ਨੂੰ ਦੇਖ ਸਕਦੇ ਹਾਂ ਜਦ ਇਹ ਆਪਣੇ ਮੂਲ ਸਾਂਝ ਤੋਂ ਵਿਰਵੀ ਹੋਣ ਲੱਗਦੀ ਹੈ ਤਾਂ ਇਹ ਸਭ ਤੋਂ ਪਹਿਲਾਂ ਗ਼ਰੀਬ ਹੋ ਜਾਂਦੀ ਹੈ, ਫਿਰ ਇਸ ਦਾ ਪਤਨ ਹੋਣ ਲੱਗਦਾ ਹੈ ਤੇ ਇਹ "ਫ਼ਾਲਤੂ" ਹੋ ਜਾਂਦੀ ਹੈ ਅਤੇ ਆਖ਼ਿਰਕਾਰ ਸਵੈ-ਤਸੀਹਿਆਂ ਨਾਲ ਮਰ ਜਾਂਦੀ ਹੈ।
ਇਹ ਉਹ ਸਬਕ ਹੈ ਜੋ ਮੈਂ "ਫ਼ਾਲਤੂ ਆਦਮੀ ਦੀ ਡਾਇਰੀ" ਤੋਂ ਸਿੱਖਿਆ ਹੈ। ਕਾਸ਼! ਪਾਠਕ ਇਸ ਕਹਾਣੀ ਪ੍ਰਤੀ ਮੇਰੀ ਪੱਖਪਾਤੀ ਸਮਝ ਨੂੰ ਖਿਮਾ ਕਰ ਦੇਵੇ। ਮੈਨੂੰ ਲੱਗਦਾ ਹੈ ਕਿ ਇਹ ਇਕ ਬੇਕਾਰ ਸਬਕ ਨਹੀਂ ਹੈ। ਇੱਥੋਂ ਤਕ ਕਿ ਇਸ ਦੇਸ਼ ਵਿਚ ਵੀ ਜਿੱਥੇ ਕੋਈ ਅਮੀਰਸ਼ਾਹੀ ਨਹੀਂ ਹੈ। ਇਹ ਨਾਮ ਨਹੀਂ ਹੈ, ਸਗੋਂ ਅਜਿਹੀ ਚੀਜ ਹੈ ਜੋ ਇਸ ਮਾਮਲੇ ਵਿਚ ਗੜਬੜੀ ਪੈਦਾ ਕਰਦੀ ਹੈ ਅਤੇ