64
ਜਾਣ-ਪਛਾਣ
ਕੁਝ ਪੜ੍ਹ ਵੀ ਨਹੀਂ ਸਕਦਾ। ਇਕ ਸ਼ਾਨਦਾਰ ਵਿਚਾਰ ਮੇਰੇ ਮਨ ਨੂੰ ਭਾਅ ਗਿਆ ਹੈ! ਮੈਂ ਆਪਣੇ-ਆਪ ਨੂੰ ਆਪਣੇ ਜੀਵਨ ਦੀ ਕਹਾਣੀ ਸੁਣਾਵਾਂਗਾ। ਇਹ ਉਹ ਕੰਮ ਹੈ ਜੋ ਬੰਦੇ ਨੂੰ ਆਪਣੀ ਮੌਤ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਅਤੇ ਇਸ ਨਾਲ ਕਿਸੇ ਦਾ ਕੁਝ ਵਿਗੜ ਵੀ ਨਹੀਂ ਸਕਦਾ। ਮੈਂ ਹੁਣੇ ਸ਼ੁਰੂ ਕਰ ਦਿੰਦਾ ਹਾਂ।
ਮੈਂ ਤੀਹ ਸਾਲ ਪਹਿਲਾਂ ਪੈਦਾ ਹੋਇਆ ਸੀ। ਮੇਰੇ ਮਾਪੇ ਚੰਗੇ ਖਾਂਦੇ-ਪੀਂਦੇ ਜਾਗੀਰਦਾਰ ਸਨ। ਮੇਰੇ ਪਿਤਾ ਜੀ ਪੱਕੇ ਜੂਏਬਾਜ਼ ਸਨ ਅਤੇ ਮੇਰੀ ਮਾਂ ਚਰਿੱਤਰਵਾਨ ਔਰਤ ਸੀ। ਇਕ ਬਹੁਤ ਹੀ ਦਿਆਲੂ ਅਤੇ ਨੇਕ ਔਰਤ। ਮੈਂ ਦਰਅਸਲ ਇਕ ਵੀ ਔਰਤ ਨੂੰ ਨਹੀਂ ਜਾਣਦਾ ਜਿਸ ਨੂੰ ਨੇਕੀ ਕਰਕੇ ਉਸ ਨਾਲੋਂ ਘੱਟ ਖੁਸ਼ੀ ਮਿਲਦੀ ਹੋਵੇ। ਉਹ ਅਸਲ ਵਿਚ ਆਪਣੀ ਨੇਕੀ ਦੇ ਭਾਰ ਹੇਠ ਦੱਬੀ ਹੋਈ ਸੀ। ਉਹ ਸਾਰਿਆਂ ਨੂੰ ਦੁਖੀ ਕਰਦੀ ਸੀ ਤੇ ਆਪਣੇ-ਆਪ ਨੂੰ ਵੀ। ਆਪਣੀ ਜ਼ਿੰਦਗੀ ਦੇ ਪੰਜਾਹ ਸਾਲਾਂ ਦੇ ਦੌਰਾਨ ਉਸ ਨੇ ਕਦੇ ਅਰਾਮ ਨਹੀਂ ਕੀਤਾ, ਕਦੇ ਵੀ ਟਿਕ ਕੇ ਨਹੀਂ ਬੈਠੀ। ਉਹ ਲਗਾਤਾਰ ਰੁੱਝੀ ਰਹਿੰਦੀ ਸੀ ਅਤੇ ਇਕ ਕੀੜੀ ਦੀ ਤਰ੍ਹਾਂ ਇਧਰ-ਉਧਰ ਭੱਜੀ ਫਿਰਦੀ ਸੀ। ਬੱਸ ਇਕੋ ਹੀ ਅੰਤਰ ਸੀ ਕਿ ਉਸ ਦੇ ਕੰਮ ਦਾ ਕਦੇ ਕੋਈ ਮਨੋਰਥ ਨਹੀਂ ਹੁੰਦਾ ਸੀ। ਇਹ ਲੱਗਦਾ ਸੀ ਕਿ ਕੋਈ ਕੀੜਾ ਉਸ ਦੇ ਦਿਲ ਨੂੰ ਕੁਤਰੀ ਜਾ ਰਿਹਾ ਸੀ ਜਿਸ ਕਰਕੇ ਦਿਨ-ਰਾਤ ਉਸ ਨੂੰ ਬੇਚੈਨੀ ਰਹਿੰਦੀ ਸੀ। ਉਸ ਨੂੰ ਮੈਂ ਕੇਵਲ ਇਕ ਵਾਰ ਆਪਣੀ ਜ਼ਿੰਦਗੀ ਵਿਚ ਪੂਰੀ ਤਰ੍ਹਾਂ ਸ਼ਾਂਤ ਦੇਖਿਆ। ਇਹ ਉਸ ਦੀ ਮੌਤ ਤੋਂ ਇਕ ਦਿਨ ਬਾਅਦ ਦੀ ਗੱਲ ਸੀ। ਮੈਨੂੰ ਲੱਗਿਆ ਕਿ ਉਸ ਦੇ ਚਿਹਰੇ ਨੇ ਮੂਕ ਅਚੰਭੇ ਦਾ ਪ੍ਰਭਾਵ ਧਾਰਨ ਕੀਤਾ ਹੋਇਆ ਸੀ। ਉਹ ਆਪਣੇ ਤਾਬੂਤ ਵਿਚ ਪਈ ਸੀ। ਉਸ ਦੀਆਂ ਗੱਲ੍ਹਾਂ ਚਿਪਕੀਆਂ ਹੋਈਆਂ ਅਤੇ ਅੱਖਾਂ ਤਾੜੇ ਲੱਗੀਆਂ ਸਨ। ਉਸ ਦੇ ਬੁੱਲ੍ਹ ਅੱਧ-ਮੀਟੇ ਸਨ। ਉਸ ਦਾ ਪੂਰਨ ਹਾਵ-ਭਾਵ ਇਹ ਕਹਿੰਦਾ ਜਾਪਦਾ ਸੀ, "ਕਿੰਨਾ ਚੰਗਾ ਹੈ ਕਿ ਅਸੀਂ ਹਿੱਲ ਨਹੀਂ ਸਕਦੇ!" ਹਾਂ, ਇਹ ਚੰਗਾ ਹੈ, ਬਹੁਤ ਚੰਗਾ ਹੈ, ਆਖ਼ਿਰਕਾਰ ਜੀਵਨ ਦੀ ਅਕਾਊ ਚੇਤਨਾ ਅਤੇ ਵਜੂਦ ਦੀਆਂ ਨਿਰੰਤਰ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾ ਲੈਣਾ! ਪਰ ਇਹ ਸਭ ਊਲ-ਜਲੂਲ।
ਜਿਸ ਤਰ੍ਹਾਂ ਮੈਂ ਵੱਡਾ ਹੋਇਆ ਉਹ ਮੂਰਖ਼ਤਾ ਭਰਿਆ ਸੀ। ਮੇਰਾ ਬਚਪਨ ਖੁਸ਼ਹਾਲ ਨਹੀਂ ਸੀ। ਮੇਰੇ ਪਿਤਾ ਅਤੇ ਮਾਤਾ ਦੋਨਾਂ ਨੇ ਮੈਨੂੰ ਪਿਆਰ ਕੀਤਾ ਪਰ ਇਸ ਨਾਲ ਮੇਰੇ ਹਾਲ ਵਿਚ ਕੁਝ ਵੀ ਸੁਧਾਰ ਨਾ ਹੋਇਆ। ਪਿਤਾ ਦੀ ਘਰ ਵਿਚ ਕੋਈ ਪੁੱਛ ਪ੍ਰਤੀਤ ਨਹੀਂ ਸੀ। ਉਸ ਨੇ ਆਪਣੇ-ਆਪ ਨੂੰ ਬਦਨਾਮ ਅਤੇ ਵਿਨਾਸ਼ਕਾਰੀ ਆਦਤ ਦੇ ਹਵਾਲੇ ਕਰ ਦਿੱਤਾ ਹੋਇਆ ਸੀ ਅਤੇ ਉਹ ਆਪਣੇ ਨਿਘਾਰ ਨੂੰ ਮਹਿਸੂਸ ਕਰਦਾ ਸੀ ਪਰ ਉਸ ਕੋਲ ਆਪਣੀਆਂ ਘਟੀਆ ਇੱਛਾਵਾਂ ਦਾ ਵਿਰੋਧ ਕਰਨ ਦੀ ਨੈਤਿਕ ਸ਼ਕਤੀ ਨਹੀਂ ਸੀ। ਇਸ ਲਈ ਉਸ ਨੇ