ਇੱਕ ਫ਼ਾਲਤੂ ਆਦਮੀ ਦੀ ਡਾਇਰੀ
77
ਮਾਰਗ 'ਤੇ ਸੀ ਅਤੇ ਇਸ ਦੇ ਵਿਸ਼ਾਲ ਆਕਾਰ, ਪੇਂਟ ਕੀਤੀਆਂ ਛੱਤਾਂ, ਦਰਵਾਜ਼ਿਆਂ 'ਤੇ ਤੈਨਾਤ ਕੀਤੇ ਗਏ ਦੋ ਬੱਬਰ ਸ਼ੇਰਾਂ ਕਰਕੇ ਬਾਕੀ ਸਭਨਾਂ ਘਰਾਂ ਤੋਂ ਵੱਖਰੇ ਸਨ। ਮਾਸਕੋ ਮੂਲ ਦੇ ਕੁੱਤਿਆਂ ਦੀ ਜਿਨਸ ਬੱਬਰ ਸ਼ੇਰਾਂ ਦੀ ਜਿਨਸ ਨਾਲ ਬੇਹੱਦ ਮਿਲਦੀ ਜੁਲਦੀ ਸੀ। ਇਕੱਲੇ ਬੱਬਰ ਸ਼ੇਰ ਹੀ ਕਾਫ਼ੀ ਸਬੂਤ ਸਨ ਕਿ ਉਨ੍ਹਾਂ ਦਾ ਮਾਲਕ ਇਕ ਤਕੜਾ ਅਮੀਰ ਆਦਮੀ ਸੀ। ਓਜੋਗਿਨ ਦੇ ਕੋਲ ਚਾਰ ਸੌ ਗ਼ੁਲਾਮਾਂ ਦੀ ਮਾਲਕੀ ਸੀ। ਓ---ਸ਼ਹਿਰ ਦਾ ਸਭ ਤੋਂ ਉਪਰਲਾ ਸਮਾਜ ਉਸ ਦੇ ਘਰ ਬੁਲਾਇਆ ਜਾਂਦਾ ਸੀ ਅਤੇ ਉਹ ਪ੍ਰਾਹੁਣਾਚਾਰੀ ਲਈ ਮਸ਼ਹੂਰ ਮਨੁੱਖ ਸੀ।
ਮਿਸਟਰ ਓਜੋਗਿਨ ਦੇ ਪ੍ਰਾਹੁਣਿਆਂ ਵਿਚ ਹੇਠ ਲਿਖੇ ਕੁਲੀਨ ਲੋਕ ਸਨ; ਨਗਰ ਦਾ ਪ੍ਰਸ਼ਾਸਕ, ਵਿਸ਼ਾਲ ਆਕਾਰ ਦਾ ਕੋਮਲ-ਸੁਭਾਅ ਵਾਲਾ ਭੱਦਰਪੁਰਸ਼ ਜਿਸ ਦੀ ਦਿੱਖ ਇਕ ਕੋਟ ਦੀ ਯਾਦ ਦਿਵਾਉਂਦੀ ਸੀ ਜੋ ਸਸਤੇ ਕੱਪੜੇ ਵਿਚੋਂ ਕੱਟਿਆ ਗਿਆ ਹੋਵੇ। ਉਹ ਗੰਦੇ ਜਿਹੇ ਰੰਗ ਦੇ ਘੋੜਿਆਂ ਦੀ ਜੋੜੀ ਨਾਲ ਖਿੱਚੀ ਜਾਣ ਵਾਲੀ ਇਕ ਬੱਘੀ ਵਿਚ ਆਉਂਦਾ ਹੁੰਦਾ ਸੀ। ਅਟਾਰਨੀ-ਜਨਰਲ, ਇਕ ਪੀਲਾ ਜਿਹਾ ਅਤੇ ਕੌੜੇ ਸੁਭਾ ਵਾਲਾ, ਮਧਰਾ ਜਿਹਾ ਪ੍ਰਾਣੀ, ਸਰਵੇਖਣ ਕਰਤਾ, ਜਰਮਨ ਮੂਲ ਦਾ, ਘਾਬਰੇ ਚਿਹਰੇ ਵਾਲਾ ਇਕ ਹਾਜ਼ਿਰ-ਜਵਾਬ ਭੱਦਰਪੁਰਸ਼, ਲਿੰਕ ਸੜਕਾਂ ਦੇ ਵਿਭਾਗ ਦਾ ਅਫ਼ਸਰ, ਕੋਮਲ ਆਤਮਾ - ਗਾਇਕ ਪਰ ਡਰਾਉਣਾ ਗੱਪੀ, ਜ਼ਿਲ੍ਹੇ ਦਾ ਇਕ ਸਾਬਕਾ ਗਵਰਨਰ, ਰੰਗੇ ਵਾਲ, ਵੱਟ ਪਏ ਪੱਲੇ ਵਾਲੀ ਕਮੀਜ਼, ਵੱਟਾਂ ਵਾਲੀ ਭੀੜੀ ਜਿਹੀ ਪਤਲੂਨ ਅਤੇ ਚਿਹਰੇ ਉੱਤੇ ਉਸ ਅਤਿ ਭੱਦਰ ਹਾਵ-ਭਾਵ ਵਾਲਾ ਸੱਜਣ ਜੋ ਆਮ ਤੌਰ 'ਤੇ ਨਿਆਂ ਅਦਾਲਤਾਂ ਵਿਚ ਲੰਮੇ ਪੇਸ਼ੇ ਦੌਰਾਨ ਸਥਾਈ ਹੋ ਜਾਂਦਾ ਹੈ। ਅਖ਼ੀਰ ਵਿਚ ਦੋ ਜਗੀਰਦਾਰ ਅਟੁੱਟ ਦੋਸਤ ਸਨ। ਆਖ਼ਿਰ ਵਾਲੇ ਦੋਵੇਂ ਬਿਰਧ ਆਦਮੀ ਸਨ ਪਰ ਉਨ੍ਹਾਂ ਵਿਚੋਂ ਛੋਟੇ ਦਾ ਆਪਣੇ ਵੱਡੇ ਉੱਤੇ ਤਕੜਾ ਨਿਯੰਤਰਣ ਸੀ। ਉਹ ਹਮੇਸ਼ਾ ਦੂਜੇ ਨੂੰ ਜਦੋਂ ਵੀ ਉਹ ਬੋਲਣ ਦੀ ਕੋਸ਼ਿਸ਼ ਕਰਦਾ ਇਕੋ ਅਤੇ ਉਸੇ ਟਿੱਪਣੀ ਦੇ ਜ਼ਰੀਏ ਚੁੱਪ ਕਰਾ ਦਿੰਦਾ: "ਸਰਗੇਈ ਸਰਗੇਈਵਿਚ, ਤੁਸੀਂ ਆਪਣੀ ਜ਼ੁਬਾਨ ਬੰਦ ਹੀ ਰੱਖੋ ਤਾਂ ਬਿਹਤਰ ਹੈ,"ਉਹ ਕਹਿੰਦਾ। "ਤੁਸੀਂ ਕੋਈ ਰਾਏ ਪ੍ਰਗਟ ਕਰਨ ਦੀ ਇੱਛਾ ਕਿਵੇਂ ਪਾਲ ਸਕਦੇ ਹੋ ਜਦ ਕਿ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਕਿਵੇਂ cork ਕਿਵੇਂ ਲਿਖਣਾ ਹੈ? ਤਾਂ ਹਾਂ, ਸੱਜਣੋ" ਉਹ ਮਹਿਫ਼ਲ ਨੂੰ ਸੰਬੋਧਨ ਕਰਦੇ ਹੋਏ ਕਹਿੰਦਾ, "ਇਹ cork ਨੂੰ kork ਲਿਖਦਾ ਹੈ;" ਅਤੇ ਸਾਰੇ ਹਾਜ਼ਰੀਨ ਹੱਸਣ ਲੱਗ ਪੈਂਦੇ।