ਪੰਨਾ:Nishani.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਿ। ਸ਼ਾ

ਨੀ

ਤਸਵੀਰ ਅਸਲੀਅਤ ਦਾ ਝਉਲ਼ਾ ਹੁੰਦੀ ਹੈ, ਅਸਲੀਅਤ ਨਹੀਂ। ਇਸ ਤਸਵੀਰ ਵਿਚ ਤਾਂ ਬੇੜੀ ਤੇ ਸਮੁੰਦਰ ਦੀਆਂ ਛੱਲਾਂ, ਦੁਮੇਲ 'ਤੇ ਨਜ਼ਰ ਆਉਂਦੇ ਜਹਾਜ਼ ਕਪੜੇ ਦੇ ਪਰਦੇ ਉੱਤੇ ਵਾਹੇ ਹੋਏ ਹਨ। ਇਹ ਫ਼ੋਟੋਗਰਾਫ਼ਰ ਦੀ ਹੱਟੀ ਵਿਚ ਟੰਗੇ ਪਰਦੇ ਅਗਾੜੀ ਬੈਠ ਕੇ ਖਿਚਵਾਈ ਫ਼ੋਟੋ ਹੈ | ਸਮੁੰਦਰ ਤੇ ਜਹਾਜ਼ ਸਫ਼ਰ ਦੀਆਂ ਨਿਸ਼ਾਨੀਆਂ ਹਨ। ਇਹ ਸਫ਼ਰ ਦੇਸੋਂ ਪਰਦੇਸ 'ਤੇ ਪਰਦੇਸੋਂ ਦੇਸ਼ ਦਾ ਵੀ ਹੋ ਸਕਦਾ ਹੈ—ਇਕ ਬੰਨਿਓਂ ਗ਼ਮੀ ਦਾ ਸਫ਼ਰ ਤੇ ਦੂਜੇ ਬੰਨਿਓਂ ਘਰ ਮੁੜਨ ਦੀ ਖ਼ੁਸ਼ੀ ਦਾ

ਇਹ ਤਸਵੀਰ ਮੇਰੇ ਬਾਪ ਨੇ ਅਪਣੇ ਸਫ਼ਰ ਤੇ ਪਰਦੇਸ਼ ਦੀ ਨਿਸ਼ਾਨੀ ਰੱਖਣ ਲਈ ਅਤੇ ਸੁੱਖਸਾਂਦ ਦੀ ਖ਼ਬਰ ਅਪਣੇ ਘਰ ਦਿਆਂ ਨੂੰ ਘੱਲਣ ਲਈ ਖਿਚਵਾਈ ਹੋਏਗੀ| ਮੇਰੀ ਦਾਦੀ ਨੇ ਸਾਰੀ ਉਮਰ ਨਾ ਕਦੇ ਜਹਾਜ਼ ਦੇਖਿਆ ਤੇ ਨਾ ਸਮੁੰਦਰ ਏਹ ਅਪਣੇ ਪੁੱਤ ਨੂੰ ਏਸ ਹਾਲਤ ਵਿਚ ਦੇਖ ਕੇ ਬੜਾ ਘਬਰਾਈ ਸੀ। ਪਹਿਲਾਂ ਮੇਰਾ ਦਾਦਾ ਤੇ ਉਹਦੇ ਭਰਾ ਇਸ ਸਦੀ ਦੇ ਸ਼ੁਰੂ ਵਿਚ ਚੀਨ ਕਨੇਡੇ ਗਏ ਸਨ| ਸਾਡੀਆਂ ਮਾਵਾਂ ਦੇ ਭਾਣੇ ਪਰਦੇਸ ਕਿਹੋ ਜਿਹਾ ਹੁੰਦਾ ਹੋਏਗਾ? ਓਦੋਂ ਨਕਸ਼ਾ ਕਿਹਨੂੰ ਦੇਖਣਾ ਆਉਂਦਾ ਸੀ ਓਦੋਂ ਚੀਨ ਕਨੇਡੇ ਨੂੰ ਜਹਾਜ਼ ਕਾਲ਼ੀ ਮਿੱਟੀ ਕਲਕੱਤਿਓਂ ਚਲਦੇ ਹੁੰਦੇ ਸੀ ਮੇਰੀ ਦਾਦੀ ਸੋਚਦੀ ਹੋਣੀ ਹੈ ਪਰਦੇਸ ਕੋਈ ਜਗ੍ਹਾ ਹੈ, ਹਰਿਦੁਆਰੋਂ ਵੀ ਅਗਾਂਹ, ਚੜ੍ਹਦੇ ਵਲ] ਓਦੋਂ ਦੁਮੇਲ ਬਹੁਤ ਨੇੜੇ ਹੁੰਦਾ-ਹੁੰਦਾ ਸੀ ਧਰਤੀ ਤੇ ਆਕਾਸ਼ ਪਿੰਡ ਦੇ ਬਾਹਰਵਾਰ ਹੀ ਮਿਲ਼ ਜਾਂਦੇ ਸੀ। ਓਦੋਂ ਹਵਾਈ ਜਹਾਜ਼ ਵੀ ਕਿਹੜੇ ਹੁੰਦੇ ਸੀ ਤੇ ਨਾ ਟੈਲੀਵੀਯਨ| ਹੁਣ ਧਰਤੀ ਤੇ ਆਕਾਸ਼ ਰੇਲ ਗੱਡੀ ਦੀਆਂ ਲੀਹਾਂ ਵਾਂਙ ਬਰੋ-ਬਰਾਬਰ ਹੋ ਗਏ ਹਨ | 1 ਅਪਣਾ ਘਰ ਵਤਨ ਛੱਡ ਕੇ ਪਰਾਈ ਥਾਂ ਵਸਣ ਦੀ ਗੱਲ ਮੈਨੂੰ ਦਿਨ-ਰਾਤ ਸਲ੍ਹਦੀ ਹੈ। ਇਹ ਅਹਸਾਸ ਸਾਹ ਵਾਂਙ ਨਾਲ਼-ਨਾਲ਼ ਚਲਦਾ ਹੈ | ਲਗਦਾ ਹੈ ਹਰ ਪਲ ਅੰਦਰ ਕੁਝ ਖੁਰਦਾ ਜਾਂਦਾ ਹੈ| ਬੇਵਤਨੇ ਨੂੰ ਅਪਣੇ ਆਪ ਨੂੰ ਕੋਸੀ ਜਾਣ ਦੀ ਕਸਰ ਹੁੰਦੀ ਹੈ | ਫ਼ਰੰਗੀਆਂ ਦੀ ਫ਼ੌਜ ਦੀ ਚਾਕਰੀ ਤੋਂ ਪਹਿਲਾਂ ਪੰਜਾਬ ਵਿਚ ਘਰਬਾਰ ਛੱਡਣ ਦੀ ਗੱਲ ਕੋਈ

3