ਪੰਨਾ:Pardesi Dhola.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

੨੫ ਪੋਹ ਸੰਮਤ ੨੦੫੬ ਦੇ ਢਲ਼ਦੇ ਸੂਰਜ ਨਾਲ਼ ਗੱਲਾਂ

ਪਿਆਰੇ ਸੂਰਜ ਸਾਹਿਬ ਜੀਓ
ਕਿੰਨੀ ਦੇਰ ਲਗਾ ਕੇ ਆਏ
ਹੁਣ ਜਾਣ ਦੀ ਕਾਹਲ਼ੀ ਕਾਹਦੀ?
ਨੱਸ ਕੇ ਏਨੀ ਛੇਤੀ ਕਿਥੇ ਜਾਣਾ?

ਰਤਾ ਠਹਿਰ ਜਾਓ
ਸਭ ਦਾ ਦਿਲ ਹੈ ਲੱਗਾ
ਬੱਚੇ ਪੰਛੀ ਤੇ ਪਰਛਾਵੇਂ ਦਾ

ਹਣ ਦੀ ਬੇਲਾ ਸੁੱਖ ਦੀ ਬੇਲਾ
ਨਾਲ਼ ਅਸਾਡੇ
ਤੂੰ ਹੈਂਉਹ ਹੈ ਹਮ ਹੈਂ
ਨਾਲ਼ ਤਿਹਾਰੇ ਦਿਲ ਪਿਆ ਡੁੱਬੇ
ਇਹ ਜੰਗ ਹਯਾਤੀ ਜਿੱਤਣੇ ਦੇ ਲਈ
ਕੀ ਕੋਈ ਕ੍ਰਿਸ਼ਣ ਬੁਲਾਈਏ
ਜੋ ਬਾਹੋਂ ਫੜ ਕੇ ਡੱਕ ਲਏ ਤਿਆਨੂੰ?

ਪੈਰਾਂ ਦੇ ਵਿਚ ਰਸਤਾ ਸਿੱਧਾ
ਤੇਰੇ ਤੀਕਣ ਜਾਵੇ ਲਹਿਰਾਂ ਉੱਤੇ
ਲਿਸ਼ਕਣ ਕਿਰਣਾਂ

ਰਤਾ ਠਹਿਰ ਜਉ
ਤੈਨੂੰ ਪਾਣੀ ਅਰਘਾਂਗੇ
ਚੰਗਾ ਬਣ ਕੇ ਦਿਖਲਾਵਾਂਗੇ
ਰਚਨਾ ਕਰਕੇ ਨਾਮ ਤੇਰੇ ਦੀ ਮਹਿਮਾ ਗਾਵਾਂਗੇ
ਸੂਰਜ ਸਾਹਿਬ ਜੀਓ!
ਬ੍ਰਾਈਟਨ 09 01 2000

[53]