ਪੰਨਾ:Phailsufian.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/102

ਇਨਕਲਾਬ ਨੂੰ ਕਿਸੇ ਦਾ ਡਰ ਨਹੀਂ ਹੁੰਦਾ।"

ਸੋਵੀਅਤ ਕਲਾ ਦਾ ਸੁਨਹਿਰਾ ਦੌਰ 1917 ਤੋਂ 1927 ਤਕ ਦਾ ਦੌਰ ਸੀ। ਇਸ ਤੋਂ ਬਾਅਦ ਸਮਾਜਵਾਦੀ ਯਥਾਰਥਵਾਦ ਦਾ ਨਾਂ ਲੈ ਕੇ ਸਤਾਲਿਨ ਦੇ ਜ਼ਮਾਨੇ ਚ ਲੇਖਕ ਕਲਾਕਾਰ ਦੀ ਆਜ਼ਾਦੀ ਦੇ ਸਾਰੇ ਦਰ ਢੋਅ ਦਿੱਤੇ ਗਏ। ਕਚਘਰੜ ਲੇਖਕਾਂ ਦੀ ਸਭਾ ਰੈਪ ਨੇ ਜ਼ਾਮਿਆਤਿਨ ਵਰਗੇ ਵੱਡੇ ਲਿਖਾਰੀਆਂ ਉੱਤੇ ਬੁਰਯਵਾ ਨਿਜਵਾਦੀ ਤੇ ਲੋਕ-ਦੁਸ਼ਮਣ ਦੇ ਠੱਪੇ ਲਾ ਦਿੱਤੇ। ਇਹ ਸਭਾ ਚੰਗੇ ਲਿਖਾਰੀਆਂ ਨੂੰ ਏਨੀ ਖੁਆਰ ਕਰਨ ਲਗ ਪਈ ਕਿ ਗੋਰਕੀ ਨੇ ਆਪ ਦਖ਼ਲ ਦੇ ਕੇ 1932 ਚ ਤੁੜਵਾ ਦਿੱਤੀ ਸੀ। ਜ਼ਾਮਿਆਤਿਨ ਇਹੋ ਜਿਹਿਆਂ ਬਾਰੇ ਲਿਖ ਗਿਆ: "ਇਨ੍ਹਾਂ ਦੀ ਥਾਂ ਇਨਕਲਾਬ ਦੇ ਇਤਿਹਾਸ ਵਿਚ ਤਾਂ ਹੋ ਸਕਦੀ ਹੈ, ਪਰ ਸਾਹਿਤ ਦੇ ਇਤਿਹਾਸ ਵਿਚ ਹਰਗਿਜ਼ ਨਹੀਂ।"

ਜਦ ਜੀਉਣ ਸਿਰਜਣ ਦਾ ਕੋਈ ਚਾਰਾ ਨਾ ਰਿਹਾ, ਤਾਂ ਜ਼ਾਮਿਆਤਿਨ ਗੋਰਕੀ ਦੀ ਮਦਦ ਨਾਲ਼ ਰੂਸ ਛੱਡ ਕੇ ਪੈਰਿਸ ਚਲੇ ਗਿਆ, ਜਿਥੇ ਛੇ ਸਾਲਾਂ ਬਾਅਦ 1937 ਵਿਚ ਇਹ ਪੂਰਾ ਹੋ ਗਿਆ। ਜ਼ਾਮਿਆਤਿਨ ਆਖ਼ਰੀ ਦਮਾਂ ਤਕ ਮਾਰਕਸਵਾਦੀ ਰਿਹਾ। ਕਾਫ਼ਰ।