ਪੰਨਾ:Phailsufian.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/123


ਉਨ੍ਹਾਂ ਵੇਲ਼ਿਆਂ ਚ ਅੱਜ ਵਰਗੇ ਕੈਮਰੇ ਨਹੀਂ ਸੀ ਹੁੰਦੇ, ਜੋ ਇਕ ਸਕਿੰਟ ਦਾ ਹਜ਼ਾਰਵਾਂ ਹਿੱਸਾ ਪਕੜ ਕੇ ਦਰਜ ਕਰ ਲੈਂਦੇ ਹਨ। ਓਦੋਂ ਕੈਮਰੇ ਵਿਚ ਮੰਦ-ਗਤੀ ਵਾਲ਼ੀ ਸ਼ੀਸ਼ੇ ਦੀ ਪਲੇਟ ਪਾਈਦੀ ਸੀ, ਜਿਵੇਂ ਅੱਜ ਪਲਾਸਟਿਕ ਦੀ ਫ਼ਿਲਮ ਪੈਂਦੀ ਹੈ। ਓਦੋਂ ਕੈਮਰੇਵਾਲ਼ਾ ਫ਼ੋਟੋ ਖਿੱਚਦਿਆਂ ਅਪਣੇ ‘ਸਬਜੈਕਟਾਂ' ਨੂੰ ਆਖਦਾ ਹੁੰਦਾ ਸੀ - ਹਿੱਲਣਾ ਨਹੀਂ...ਹਿੱਲਣਾ ਨਹੀਂ।

ਮੈਨੂੰ ਅਪਣੇ ਬਾਪ ਦੀ ਆਵਾਜ਼ ਉੱਚੇ ਗੁੰਬਦ ਵਿਚ ਗੂੰਜਦੀ ਸੁਣਦੀ ਹੈ - ਹਿੱਲਣਾ ਨਹੀਂ...ਨਹੀਂ...ਨਹੀਂ। ਇਸ ਤਸਵੀਰ ਵਾਲ਼ਾ ਇਹ ਜੋੜਾ ਅਹਿੱਲ ਉਹਦੇ ਵਲ ਦੇਖੀ ਜਾਂਦਾ ਹੈ ਤੇ ਫੇਰ ਇਹ ਮੇਰੇ ਵਲ ਦੇਖਣ ਲਗ ਪੈਂਦਾ ਹੈ।