ਪੰਨਾ:Phailsufian.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/9

ਅਤਰ ਸਿੰਘ ਨੇ ਕਿਹਾ ਸੀ

ਅਮਰਜੀਤ ਚੰਦਨ ਦੀ ਰਚਨਾ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕਿਤੇ ਵੀ ਰਹੇ, ਇਹ ਏਸ ਧਰਤੀ ਦਾ ਅੰਗ ਬਣਿਆ ਰਹਿੰਦਾ ਹੈ। ਇਹਦਾ ਸਾਹਿਤਕ ਕਲਚਰ ਬਹੁਤ ਅਮੀਰ ਹੈ। ਫੈਲਸ਼ੂਫੀਆਂ ਵਿਚ ਇਹਨੇ ਪੁੱਠਾ ਲੱਲਾ ਪਾ ਕੇ 'ਸ਼ਰਾਰਤ' ਕੀਤੀ ਸੀ, ਪਰ ਇਸ ਨਾਲ਼ ਪੰਜਾਬੀ ਗੱਦ ਵਿਚ ਕੀਮਤੀ ਵਾਧਾ ਹੋ ਗਿਆ। ਉਰਦੂ ਸਾਹਿਤ ਦੀ ਵਿਧਾ ਹੈ- ਇਨਸ਼ਾਈਆ, ਜਿਸ ਵਿਚ ਹਾਸਾ ਤੇ ਗੁੱਝੀਆਂ ਚੋਟਾਂ ਵੀ ਹੁੰਦੀਆਂ ਹਨ; ਪਰ "ਉਹਦੇ ਵਿਚ ਭਾਵੁਕਤਾ ਹੁੰਦੀ ਹੈ, ਸਿਧਾਂਤ ਨਹੀਂ ਜੁੰਦਾ। ਪਰ ਚੰਦਨ ਨੇ ਇਸ ਵਿਧਾ ਚ ਹੱਸਦਿਆਂ-ਖੇਡਦਿਆਂ ਸੰਜੀਦਾ ਤੇ ਸਿਧਾਂਤਕ ਗੱਲਾਂ ਵੀ ਕੀਤੀਆਂ ਹਨ| ਇਹ ਇਹਦੀ ਵੱਖਰੀ ਪਛਾਣ ਹੈ। ਚੰਦਨ ਨੇ ਅਪਣੀ ਭਾਸ਼ਾ ਦੇ ਸਾਰੇ ਸਾਚਿਤ ਨੂੰ ਬਹੁਤ ਪਿਛਾਂਹ ਤਕ ਵਾਚਿਆ ਤੇ ਵਿਚਾਰਿਆ ਹੈ| ਇਹਦੇ ਅੰਦਰ ਪੁਰਾਣਾ ਸਾਰਾ ਪੰਜਾਬ ਵਿਦਮਾਨ ਹੈ। ਇਹਦੀ ਸੋਚ ਤੇ ਭਾਸ਼ਾ ਇਹ ਗੱਲਾਂ ਦਸਦੀ ਹੈ| ਨਾਲ਼ ਇਹਦੀ ਲਿਖਤ ਸਘਨ ਤੇ ਡੂੰਘੀ ਬਣਦੀ ਹੈ। ਇਹ ਨਵੀਂ ਭਾਸ਼ਾ ਵੀ ਸਿਰਜਦਾ ਹੈ। ਇਹ ਵਿਚ-ਵਿਚ ਪਿੱਛੇ ਵੀ ਤੁਰਦਾ ਹੈ ਤੇ ਸਮੇਂ ਦੇ ਨਾਲ ਵੀ| ਇਹਦੇ ਵਿਸ਼ੇ ਆਮ-ਜਿਹੇ ਹਨ, ਪਰ ਇਹਦੀਆਂ ਗੱਲਾਂ ਵਿਸ਼ੇਸ਼ ਹਨ। ਇਹ ਆਮ ਗੱਲ ਨੂੰ ਵਿਸ਼ੇਸ਼ ਬਣਾ ਦਿੰਦਾ ਰੈ। ਇਹ ਸਿਰਜਕ ਹੈ ਤੇ ਵਿਦਵਾਨ ਵੀ। ਇਹਨੂੰ ਪੜ੍ਹ ਕੇ ਤੇਜਾ ਸਿੰਘ ਯਾਦ ਆ ਜਾਂਦਾ ਹੈ; ਪੂਰਨ ਸਿੰਘ ਤਾਂ ਰੋਮਾਂਟਿਕ ਸੀ। ਚੰਦਨ ਅਜੇਹੀ ਗੱਦ ਰਚ ਰਿਹਾ ਹੈ, ਜਿਸ ਦੀਆਂ ਖ਼ੂਬੀਆਂ ਦਾ ਹਾਲੇ ਪੰਜਾਬੀ ਪਾਠਕਾਂ ਨੂੰ ਅਹਿਸਾਸ ਨਹੀਂ ਹੋਇਆ।

ਜਾਨਲੇਵਾ ਬੀਮਾਰੀ ਦੀ ਹਾਲਤ ਵਿਚ ਪ੍ਰੋਫੈਸਰ ਅਤਰ ਸਿੰਘ (1932-1994) ਨੇ ਫੈਸੂਡੀਆਂ ਕਿਤਾਬ ਬਾਰੇ ਇਹ ਗੱਲਾਂ ਪ੍ਰੇਮ ਪ੍ਰਕਾਸ਼ ਕੋਲੋਂ ਮਾਰਚ ।993 ਵਿਚ ਟੇਪ ਕਰਵਾਈਆਂ ਸਨ.