ਪੰਨਾ:Phailsufian.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/127

ਬਾਈਸਿਕਲ ਐਸੀ ਮਸ਼ੀਨ ਹੈ, ਜੋ ਇਨਸਾਨ ਦੇ ਸਭ ਤੋਂ ਵਧ ਨੇੜੇ ਹੈ; ਵੀਣੀ ਉੱਤੇ ਲਾਈ ਘੜੀ ਤੋਂ ਵੀ ਵਧ ਨੇੜੇ। ਘੜੀ ਤਾਂ ਕਿਤੇ ਪਹੁੰਚਣ ਦਾ ਚੇਤਾ ਕਰਾਉਂਦੀ ਹੈ। ਸਾਈਕਲ ਕਿਤੇ ਪਹੁੰਚਣ ਦਾ ਵਸੀਲਾ ਹੈ, ਜੋ ਪਹੁੰਚ ਕੇ ਅਪਣੀ ਆਮਦ ਦਾ ਏਲਾਨ ਕਰਦਾ ਹੈ। (ਇਥੇ ਅੰਗਰੇਜ਼ੀ ਦੇ ਸ਼ਬਦ ਅਰਾਈਵਲ ਵਰਗਾ ਕੋਈ ਪੰਜਾਬੀ ਸ਼ਬਦ ਨਹੀਂ ਲਭ ਰਿਹਾ।) ਪਹੁੰਚਦੇ ਤਾਂ ਮੋਟਰਸਾਈਕਲ, ਹਵਾਈ ਜਹਾਜ਼ ਤੇ ਰੌਕਟ ਵੀ ਹਨ; ਪਰ ਇਨ੍ਹਾਂ ਚ ਸਾਈਕਲ ਵਰਗੀ ਅਪਣੱਤ, ਸਰੀਰਕ ਥਕੇਵੇਂ ਦੀ ਮਿੱਠਤ ਨਹੀਂ ਹੁੰਦੀ ਅਤੇ ਸਾਈਕਲ ਜਿਹਾ ਬੀਬਾ ਰਾਣਾ ਵਾਹਨ ਵੀ ਹੋਰ ਕੋਈ ਨਹੀਂ ਹੋ ਸਕਦਾ| ਇਨਸਾਨ ਦੇ ਸਾਈਕਲ ਜਿੰਨਾ ਨੇੜੇ ਜਾਂ ਪਾਲਤੂ ਕੁੱਤਾ ਹੁੰਦਾ ਹੈ ਜਾਂ ਬਿੱਲੀ ਤੇ ਜਾਂ ਰਿਜ਼ਕ ਪੈਦਾ ਕਰਦੇ ਬੰਦੇ ਨਾਲ਼ ਜਾਹੂ ਜਾਲ਼ਦੇ ਜਾਨਵਰ ਏਨੀ ਨੇੜਤਾ ਦੇ ਬਾਵਜੂਦ ਮੈਂ ਕਿਸੇ ਨੂੰ ਅਪਣੇ ਸਾਈਕਲ ਦਾ ਨਾਂ ਰੱਖਦਿਆਂ ਨਹੀਂ ਸੁਣਿਆ।

ਬਾਈਸਿਕਲ ਬੰਦੇ ਦਾ ਸਦੀਆਂ ਪੁਰਾਣਾ ਸੁਫ਼ਨਾ ਸੀ। ਸਾਈਕਲ ਕਿਤੇ ਰਾਤੋ ਰਾਤ ਨਹੀਂ ਸੀ ਚਲਣ ਲੱਗੇ। ਲਿਓਨਾਰਦੋ ਦਾ ਵਿੰਚੀ ਦੇ ਵਾਹੇ ਖ਼ਾਕਿਆਂ ਵਿਚ ਬਾਈਸਿਕਲ ਵਰਗੀ ਮਸ਼ੀਨ ਵੀ ਮਿਲ਼ਦੀ ਹੈ। ਸਾਰੀ ਸਤਾਰਵੀਂ ਸਦੀ ਵਿਚ ਲੋਕ ਘੋੜਿਆਂ ਬਗ਼ੈਰ ਬੱਘੀਆਂ ਚਲਾਉਣ ਦੇ ਤਜਰਬੇ ਕਰਦੇ ਰਹੇ, ਪਰ ਗੱਲ ਨਾ ਬਣੀ। ਸੰਨ 1790 ਵਿਚ ਪੈਰਿਸ ਦੇ ਵਸਨੀਕ ਸ਼ਿਰਾਕ ਨੇ ਪਹੀਆਂ ਵਾਲ਼ਾਂ ਲੱਕੜ ਦਾ ਘੋੜਾ ਬਣਾਇਆ। ਇਸ ਅਜੀਬ ਜਨੌਰ ਉੱਤੇ ਬਹਿ ਕੇ ਲੋਕ ਦੌੜਾਂ ਲਾਉਂਦੇ ਹੁੰਦੇ ਸਨ। ਫੇਰ 1818 ਵਿਚ ਪੈਰਿਸ ਵਿਚ ਜਰਮਨ ਇੰਜੀਨੀਅਰ ਕਾਰਲ ਫ਼ੋਨ ਦਰਾਇਸ ਨੇ ਇਸ ਘੋੜੇ ਦਾ ਸਿਰ ਤੇ ਧੜ ਲਾਹ ਮਾਰਿਆ; ਅਗਾੜੀ ਮੁੜਨ ਵਾਲ਼ਾ ਪਹੀਆ ਜੜ ਦਿੱਤਾ ਅਤੇ ਫ਼ਰੇਮ ਦੇ ਅੱਗੇ ਕਾਠੀ ਲਾ ਦਿੱਤੀ। ਵੀਹ ਸਾਲਾਂ ਮਗਰੋਂ ਇੰਗਲੈਂਡ ਦੇ ਲੁਹਾਰ ਕਰਕਪੈਟਰਿਕ ਮੈਕਮਿਲਨ ਨੇ ਘੋੜੇ ਨੂੰ ਪੈਡਲ ਲਾ ਦਿੱਤੇ ਤੇ ਬਰੇਕ ਵੀ ਫ਼ਿਟ ਕਰ ਦਿੱਤੀ। ਬੰਦਾ ਪਹਿਲੀ ਵਾਰੀ ਜ਼ਮੀਨ ਤੋਂ ਦੋਹਵੇਂ ਪੈਰ ਚੁੱਕ ਕੇ ਦੋ ਪਹੀਆਂ ਦੀ ਸਵਾਰੀ ਕਰਨ ਲੱਗਾ। ਸੰਨ 1867