ਪੰਨਾ:Phailsufian.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/134

ਸਾਈਕਲ ਚਲਾਉਂਦਿਆਂ
ਤੁਸੀਂ ਮੁਲਕ ਨੂੰ ਅਗਾਂਹ ਖੜਦੇ ਹੋ
ਸਾਈਕਲ ਚਲਾਉਂਦਿਆਂ
ਤੁਸੀਂ ਜਮਾਤੀ ਨਫ਼ਰਤ ਹੋਰ ਤੇਜ਼ ਕਰਦੇ ਹੋ
ਸਾਈਕਲ ਚਲਾਉਂਦਿਆਂ
ਤੁਸੀਂ ਅਗਾਹਾਂਵਧੂ ਹੁੰਦੇ ਹੋ
ਪੂੰਜੀਵਾਦ ਦੇ ਇਸ ਅੰਤਿਮ ਦੌਰ ਵਿਚ
ਸਾਈਕਲ ਚਲਾਉਂਦਿਆਂ
ਤੁਸੀਂ ਸੋਚਦੇ ਹੋ -
ਪੈਦਲ ਲੋਕ ਤੁਹਾਡੇ ਬਾਰੇ ਕੀ ਸੋਚਦੇ ਹੋਣਗੇ?