ਪੰਨਾ:Phailsufian.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/150


‘ਪਰਮਾਨੈਂਟ ਐਡਰੈੱਸ’ ਜਦ ਭਰੀਦਾ ਹੈ, ਤਾਂ ਇਕ ਪਲ ਸੋਚੀਂ ਪੈ ਜਾਈਦੈ।

ਪੰਜਾਬ ਦਾ ਨਕਸ਼ਾ ਮੇਰੇ ਮਨ ਵਿਚ ਇਹ ਹੈ - ਧੁੱਪ ਦੀ ਲੂਹੀ ਹੋਈ ਵੀਰਾਨ ਧਰਤੀ 'ਤੇ ਜ਼ਹਿਰਮਹੁਰੇ ਰੰਗ ਦੇ ਅੱਕ ਉੱਗੇ ਹੋਏ ਹਨ ਤੇ ਅੰਬਰਾਂ 'ਚ ਗਹਿਰ ਛਾਈ ਹੋਈ ਹੈ, ਜਿਸ ਵਿਚ ਸਾਹ ਲੈਣਾ ਵੀ ਔਖਾ ਹੈ।

ਸਾਊਥਾਲ ਜਾਂ ਲੰਡਨ ਦਾ ਨਕਸ਼ਾ ਕੁਝ ਇੰਜ ਦਾ ਬਣਦਾ ਹੈ - ਮੈਂ ਝੜੀ ਵਿਚ ਵੀਰਾਨ ਸੜਕ 'ਤੇ ਅਨ੍ਹੇਰੇ ਵਿਚ ਇਕੱਲਾ ਤੁਰਿਆ ਜਾਂਦਾ ਹਾਂ ਤੇ ਮੇਰੇ ਪੈਰਾਂ ਵਿਚ ਗਾਣਿਆਂ ਦੀਆਂ ਟੇਪਾਂ ਉਲ਼ਝਦੀਆਂ ਫਿਰਦੀਆਂ ਹਨ। - ਇਹ ਤਸਵੀਰ ਮੈਂ ਅਪਣੀ ਕਵਿਤਾ ਕਿਵੇਂ ਮਿਲ਼ੇਗੀ ਮੁਕਤੀ ਮੈਨੂੰ ਯਾਦਾਂ ਤੋਂ ਵਿਚ ਲਾਹੀ ਹੈ। ਸਾਊਥਾਲ ਦੀ ਭਿਆਨਕਤਾ ਸ਼ਾਮ ਨੂੰ ਦੁਕਾਨਾਂ ਬੰਦ ਹੋਣ ਮਗਰੋਂ ਦੇਖਣ ਵਾਲ਼ੀ ਹੁੰਦੀ ਹੈ। ਬਰੌਡਵੇ 'ਤੇ ਮੌਤ ਵਰਗੀ ਚੁੱਪ ਛਾਈ ਹੁੰਦੀ ਹੈ। ਇਸ ਚੁੱਪ ਨੂੰ ਸ਼ਰਾਬੀ ਮਸਤ ਅਤੇ ਬੱਸ ਨੰਬਰ 207 ਅੱਧੀ ਰਾਤ ਤਾਈਂ ਤੋੜਦੀ ਰਹਿੰਦੀ ਹੈ। ਮੀਂਹ ਵਿਚ ਭਿੱਜੇ ਕਾਗ਼ਜ਼ ਜਦ ਉੜਦੇ ਹਨ, ਤਾਂ ਦਾਹੜੀ ਵਾਲ਼ੇ ਬੋਹੜ ਦੇ ਪੱਤਿਆਂ ਨਾਲ਼ ਚਮਗਿੱਦੜ ਟਕਰਾਉਂਦੇ ਲਗਦੇ ਹਨ। ਸਾਊਥਾਲ ਦਿਨੇਂ ਓਨਾ ਭਿਆਨਕ ਨਹੀਂ ਹੁੰਦਾ, ਜਿੰਨਾ ਬਰੈੱਡਫ਼ਰਡ ਜਾਂ ਮਿਡਲੈਂਡਜ਼ ਦੇ ਕਸਬੇ ਨਜ਼ਰ ਆਉਂਦੇ ਹਨ - ਬੰਦ ਪਈਆਂ ਅਣਢੱਠੀਆਂ ਤੇ ਢਾਹੀਆਂ ਜਾਣ ਵਾਲ਼ੀਆਂ ਫ਼ੈਕਟਰੀਆਂ, ਜਿਨ੍ਹਾਂ ਉੱਤੇ ਵਰ੍ਹਿਆਂ ਦੀ ਗਰਦ ਤੇ ਧੂੰਏਂ ਦੀ ਕਾਲਖ ਜੰਮੀ ਪਈ ਹੈ।

ਸਾਊਥਾਲ ਦੀ ਅਪਣੀ ਕੋਈ ਵੱਖਰੀ ਨੁਹਾਰ ਨਹੀਂ। ਪੰਜਾਬੀਆਂ ਦੀਆਂ ਦੁਕਾਨਾਂ ਵਾਲ਼ੇ ਬਰੌਡਵੇ ਨੂੰ ਪਾਸੇ ਕਰ ਦਈਏ, ਤਾਂ ਇਹ ਦੱਖਣੀ ਇੰਗਲੈਂਡ ਦੇ ਕਿਸੇ ਵੀ ਕਸਬੇ ਵਰਗਾ ਲਗਦਾ ਹੈ। ਮੇਰਾ ਬਰੌਡਵੇ ਤਾਂ ਹੋਰ ਵੀ ਛੋਟਾ ਹੈ - ਚੰਦਰੇ ਲੱਖਪਤੀ ਦੀ ਅਖ਼ਬਾਰਾਂ ਦੀ ਹੱਟੀ, ਸਾਡੇ ਗਵਾਂਢ ਨੂਰਮਹਿਲ ਦੇ ਅਰਾਈਂ ਦੀ ਸਬਜ਼ੀਆਂ ਦੀ ਹੱਟੀ, ਜਿਹਦਾ ਅੰਗਰੇਜ਼ੀ ਨਾਂ ਹੈ: ਫ਼ਰੂਟਜ਼ ਆੱਵ ਪੈਰਾਡਾਈਜ਼। ਮਹਾਪ੍ਰਸ਼ਾਦ ਦੀ ਦੁਕਾਨ, ਜਿਹਦੇ ਵਿਚ