ਪੰਨਾ:Phailsufian.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/155



ਚਿੱਠੀ ਬੋਲਦੀ

ਦਿਲਾਂ ਦੀ ਘੁੰਡੀ ਖੋਲ੍ਹਦੀ

ਕੋਈ ਪਾਗਲ ਅਪਣੇ ਆਪ ਨੂੰ ਚਿੱਠੀਆਂ ਲਿਖ ਲਿਖ ਪਾਉਂਦਾ ਰਹਿੰਦਾ ਸੀ। ਨਿਤ ਵਾਂਙ ਚਿੱਠੀ ਮਿਲੀ, ਤਾਂ ਕੋਲ਼ ਬੈਠਾ ਕੋਈ ਪੁੱਛਣ ਲੱਗਾ - ਕਿਹਦੀ ਐ? - ਪਾਗਲ ਕਹਿੰਦਾ

- ਪੜ੍ਹ ਕੇ ਦੱਸਦਾਂ! -ਇਸ ਪਾਗਲ ਜਿੰਨਾ ਇਕੱਲਾ ਹੋਰ ਕੌਣ ਹੋਣਾ ਹੈ? ਉਹਨੂੰ ਅਪਣੀ ਗੱਲ ਕਿਸੇ ਨੂੰ ਜਾਂ ਅਪਣੇ ਆਪ ਨੂੰ ਸੁਣਾਉਣ ਦੀ ਲਲ੍ਹ ਲੱਗੀ ਹੋਈ ਹੈ। ਇਹ ਗੱਲ ਹੋਰ ਕਿਸੇ ਨੇ ਨਹੀਂ ਸੁਣੀ। ਕੋਈ ਨਹੀਂ ਦਸ ਸਕਦਾ ਕਿ ਅਪਣੇ ਆਪ ਨੂੰ ਸੁਣਾਈ ਗੱਲ ਇਹਨੇ ਕਦੇ ਸੁਣੀ ਹੈ? ਤੇ ਜੇ ਸੁਣੀ ਹੈ, ਤਾਂ ਸਮਝੀ ਵੀ ਹੈ?

ਚਿੱਠੀ ਦੀ ਜੜ੍ਹ ਸੰਸਕ੍ਰਿਤ ਦੇ ਸ਼ਬਦ ਚਿਟਿ ਵਿਚ ਹੈ, ਜਿਹਦਾ ਅਰਥ ਹੈ -

ਭੇਜਣਾ। ਖ਼ਤ ਤੇ ਡਾਇਰੀ ਚ ਕੋਈ ਬਹੁਤਾ ਫ਼ਰਕ ਨਹੀਂ ਹੁੰਦਾ। ਖ਼ਤ ਤੇ ਸ਼ਬਦ ਉਸ ਤਜੁਰਬੇ ਦੇ ਬਹੁਤ ਨੇੜੇ ਹੁੰਦੇ ਹਨ, ਜਿਹਨੂੰ ਅੰਗਰੇਜ਼ੀ ਚ ‘ਰੌਅ’ ਆਖੀਦਾ ਹੈ। ਚਿੱਠੀ ਤੇ ਡਾਇਰੀ ਜ਼ਿੰਦਗੀ ਹੈ ਤੇ ਹੋਰ ਲਿਖਤਾਂ ਫ਼ਿਕਸ਼ਨ ਹੁੰਦੀਆਂ ਹਨ। ਚਿੱਠੀ ਵੀ ਜਿਵੇਂ ਸ਼ੀਸ਼ੇ ਅੱਗੇ ਅਪਣੇ ਆਪ ਨਾਲ਼ ਕੀਤੀ ਗੱਲ ਹੁੰਦੀ ਹੈ। ਚਿੱਠੀ ਵਿਚ ਝਿਜਕ ਬਹੁਤ ਘਟ ਜਾਂਦੀ ਹੈ। ਜੋ ਗੱਲ ਕਿਸੇ ਦੇ ਮੂੰਹ 'ਤੇ ਜਾਂ ਟੈਲੀਫ਼ੋਨ ਚ ਨਹੀਂ ਆਖੀ ਜਾ ਸਕਦੀ (ਸ਼ਕਾਇਤ, ਸ਼ਿਕਵਾ ਜਾਂ ਪਿਆਰ), ਉਹ ਚਿੱਠੀ ਵਿਚ ਆਖੀ ਜਾ ਸਕਦੀ ਹੈ। ਚਿੱਠੀ ਸੱਚਾਈ ਦੇ ਵਧੇਰੇ ਨੇੜੇ ਹੁੰਦੀ ਹੈ। ਭਾਵੇਂ ਇਹ ਗੱਲ ਸਾਦ - ਮੁਰਾਦੇ ਆਸ਼ਕਾਂ ਦੇ ਇਕ ਦੂਜੇ ਨੂੰ ਲਿਖੇ ਤੇ ਕਈ ਵਾਰ ਅਧਵਾਟੇ ਫੜ੍ਹੇ ਗਏ ਰੁੱਕਿਆਂ ਵਿਚ ਲਿਖੀ ਹੋਵੇ ਤੇ ਭਾਵੇਂ ਅੰਮ੍ਰਿਤਾ ਦੇ ਸਾਹਿਰ ਨੂੰ ਘੱਲੇ ਸੁਨੇਹੜਿਆਂ ਵਿਚ:

ਹੱਥੀਂ ਆਪਣੀਂ ਲਿਖੇ ਸੁਨੇਹੜੇ ਮੈਂ, ਹੱਥੀਂ ਆਪਣੀ ਆਪ ਵਸੂਲ ਪਾਵੀਂ

ਕੋਈ ਕੋਈ ਖ਼ਤ ਵਸਲ ਦਾ ਪੇਸ਼ਰ ਹੁੰਦਾ ਹੈ। ਇਸ ਤੋਂ ਸਾਦਾ