ਪੰਨਾ:Phailsufian.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/166

ਲਿਖਾਰੀ ਬਾਰੇ

ਅਮਰਜੀਤ ਚੰਦਨ (ਜਨਮ 1946, ਨੈਰੋਬੀ, ਕੀਨੀਆ) ਸੰਨ 1980 ਤੋਂ ਲੰਡਨ ਰਹਿੰਦਾ ਹੈ। ਇਸ ਤੋਂ ਪਹਿਲਾਂ ਇਹਨੇ ਖੱਬੀ-ਅੱਤਵਾਦੀ ਨਕਸਲੀ ਲਹਿਰ ਵਿਚ ਦੋ ਸਾਲ ਏਕਾਂਤ ਕੈਦ ਕੱਟੀ ਸੀ; ਇਸ ਲਹਿਰ ਦੇ ਸਾਹਿਤ ਦੇ ਪਰਚੇ ਦਸਤਾਵੇਜ਼ ਤੇ ਕਾਵਿ-ਸੰਗ੍ਰਹਿ ਮਿੱਟੀ ਦਾ ਰੰਗ ਦਾ ਅਤੇ ਤੀਹ ਤੋਂ ਵੱਧ ਗ਼ੈਰ-ਪੰਜਾਬੀ ਸਾਹਿਤਕ ਕਿਤਾਬਾਂ ਦਾ ਸੰਪਾਦਨ/ਅਨੁਵਾਦ ਕੀਤਾ। ਇਹਦੀ ਕਵਿਤਾ ਦਾ ਉਲਥਾ ਹਿੰਦੀ, ਉਰਦੂ, ਅਸਮੀਆ, ਬਾਂਗਲਾ, ਤੈਲਗੂ, ਅੰਗਰੇਜ਼ੀ, ਤੁਰਕੀ, ਗਰੀਕ ਤੇ ਰੁਮਾਨੀਅਨ ਬੋਲੀਆਂ ਵਿਚ ਛਪ ਚੁੱਕਾ ਹੈ।

ਚਿਤੇਰੇ ਬਾਰੇ

ਖ਼ਾਨ ਗੁਨੇਰ (ਜਨਮ 1963, ਇਸਤੰਬੂਲ, ਤੁਰਕੀ) ਪਿਛਲੇ ਦਸਾਂ ਸਾਲਾਂ ਤੋਂ ਲੰਡਨ ਰਹਿੰਦਾ ਹੈ। ਇਹ ਬੁੱਤ ਘੜਦਾ ਹੈ, ਚਿਤਰ ਵਾਹੁੰਦਾ ਹੈ ਤੇ ਬੱਚਿਆਂ ਦੀਆਂ ਕਿਤਾਬਾਂ ਸ਼ਿੰਗਾਰਦਾ ਹੈ। ਇਹ ਇਸਤੰਬੂਲ, ਲੰਡਨ, ਟੋਕੀਓ, ਨੀਊਯਾਰਕ, ਪੈਰਿਸ, ਲਿਜ਼ਬਨ, ਬੋਲੋਨਾ ਤੇ ਬਰਾਤਿਸਲਾਵਾ ਸ਼ਹਿਰਾਂ ਵਿਚ ਅਪਣਾ ਕੰਮ ਦਿਖਾ ਚੁੱਕਾ ਹੈ।