ਪੰਨਾ:Phailsufian.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/27

ਆਓ ਸ਼ਹੀਦ ਹੋਈਏ - ਗ਼ਦਰ ਦੀ ਗੂੰਜ, 1914
ਸ਼ਹੀਦੀ ਹੀ ਜੀਵਨ ਹੈ - ਸੰਤ ਸਿਪਾਹੀ, 1989

ਪੰਜਾਬੀ, ਉਰਦੂ, ਫ਼ਾਰਸੀ ਤੇ ਅਰਬੀ ਦੀ ਤਕਰੀਬਨ ਸਾਰੀ ਤਰੱਕੀਪਸੰਦ ਸ਼ਾਇਰੀ ਵਿਚ ਸ਼ਹੀਦ ਤੇ ਲਹੂ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ। ਪੰਜਾਬੀ ਲੋਕਧਾਰਾ ਵੀ ਸਿਰਾਂ 'ਤੇ ਖੱਫਣ ਬੰਨ੍ਹ ਕੇ ਮੌਤ ਲਾੜੀ ਨੂੰ ਪਰਨਾਵਣ ਵਰਗੇ ਇਸਤਿਆਰਿਆਂ ਨਾਲ ਭਰੀ ਪਈ ਹੈ। ਇਹਦਾ ਪਿਛੋਕੜ ਧਰਮ ਹੈ। ਭਾਵੇਂ ਹਿੰਦੂ ਮਤ ਵਿਚ ਸ਼ਹੀਦੀ ਦਾ ਸਿਧਾਂਤ ਨਹੀਂ; ਪਰ ਬਲੀ ਦਾ ਸੰਬੋਧ ਜ਼ਰੂਰ ਹੈ, ਜਿਸ ਵਿਚ ਮਨੁੱਖ ਦੀ ਬਲੀ ਆਮ ਤੌਰ ਤੇ ਉਹਦੀ ਮਰਜ਼ੀ ਦੇ ਉਲਟ ਦਿੱਤੀ ਜਾਂਦੀ ਹੈ।

ਕੁਰਾਨ ਵਿਚ ਸ਼ਹੀਦ ਤੇ ਜੱਨਤ ਦਾ ਕਈ ਥਾਈਂ ਜ਼ਿਕਰ ਆਉਂਦਾ ਹੈ। ਸ਼ਹੀਦ ਸਿੱਧਾ ਜੱਨਤ ਖ਼ੁਦਾ ਦੇ ਹਜ਼ੂਰ ਵਿਚ ਜਾਂਦਾ ਹੈ। ਜੱਨਤ ਦੇ ਚਾਰ ਦਰਜੇ ਹਨ: ਪਹਿਲੇ ਵਿਚ ਪੈਗੰਬਰ, ਦੂਜੇ ਵਿਚ ਈਮਾਨ ਵਾਲੇ ਤੇ ਤੀਜੇ ਵਿਚ ਸ਼ਹੀਦ ਹੁੰਦੇ ਹਨ ਅਤੇ ਚੌਥੇ ਵਿਚ ਆਮ ਨੇਕ ਬੰਦੇ (ਸੂਰਾ-ਏ-ਨਿਸਾ 4-ਆਇਤ 69)। ਖੁਦਾ ਉਨ੍ਹਾਂ ਨੂੰ ਇਨਾਮ ਤੇ ਮਨਪਸੰਦ ਦੀ ਰੋਜ਼ੀ ਰਿਜ਼ਕ ਦੇਵੇਗਾ ਤੇ ਜੱਨਤੀਆਂ ਨੂੰ ਉਹ ਸਭ ਕੁਝ ਮਿਲੇਗਾ, ਜੋ ਇਸ ਜਹਾਨ ਵਿਚ ਨਹੀਂ ਮਿਲਦਾ। ਵੱਡੀਆਂ-ਵੱਡੀਆਂ ਅੱਖੀਆਂ ਵਾਲੀਆਂ ਹੂਰਾਂ ਹੋਣਗੀਆਂ, ਜੋ ਨਿਗਾਹਾਂ ਨੀਵੀਂਆਂ ਰਖਦੀਆਂ ਹੋਣਗੀਆਂ। (ਸੂਰਾ-ਏ-ਸਫ਼ਾ 3:37 ਆਇਤਾਂ 48 ਤੇ 49)। ਓਥੇ ਉਹ ਇਕ ਦੂਸਰੇ ਤੋਂ ਸ਼ਰਾਬ ਦੇ ਜਾਮ ਝਪਟ ਲਿਆ ਕਰਨਗੇ, ਪਰ ਜਿਨ੍ਹਾਂ ਦੇ ਪੀਣ ਨਾਲ ਕੋਈ ਨਸ਼ਾ ਨਹੀਂ ਹੋਏਗਾ ਅਤੇ ਨਾ ਹੀ ਕੋਈ ਗੁਨਾਹ ਕੀ ਬਾਤ ਅਤੇ ਮੋਤੀਆਂ ਵਰਗੇ ਲੋਂਡੇ (ਗਿਲਮਾਨ) ਖ਼ਿਦਮਤਗਾਰ ਉਨ੍ਹਾਂ ਦੇ ਆਲੇਦੁਆਲੇ ਫਿਰਨਗੇ (ਸੂਰਾ-ਏਤੁਰ 52-ਆਇਤਾਂ 23 ਤੇ 24)।

ਕੁਰਾਨ ਵਿਚ ਦਰਜ ਹੈ ਕਿ ਜੋ ਲੋਕ ਖ਼ੁਦਾ ਦੇ ਰਾਹ ਵਿਚ ਮਾਰੇ ਜਾਣ, ਉਨ੍ਹਾਂ ਦੀ ਨਿਸਬਤ ਇਹ ਆਖਣਾ ਕਿ ਉਹ ਮਰੇ ਹੋਏ ਹਨ; ਉਹ