ਪੰਨਾ:Phailsufian.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/57

ਸਿਖਰ ਦੁਪਹਿਰੀ ਲੁਕਦਾ ਲੁਕਦਾ ਇਸ਼ਕ ਦੀ ਪੌੜੀ ਚੜ੍ਹਿਆ।

ਇਸ ਸੁਫ਼ਨੇ ਦੇ ਚਾਨਣ ਕੋਲ਼ੋਂ ਘੋਰ ਹਨੇਰਾ ਡਰਿਆ
ਇਸ ਸੁਫ਼ਨੇ ਦੇ ਤਖ਼ਤ 'ਤੇ ਬਹਿ ਕੇ ਚਾਰੇ ਆਲਮ ਫਿਰਿਆ
ਜੋ ਨਹੀਂ ਤੱਕਣਾ ਉਹ ਤੱਕਿਆ
ਜੋ ਨਹੀਂ ਸੁਣਨਾ ਉਹ ਸੁਣਿਆ।

ਇਸ ਸੁਫ਼ਨੇ ਦੀ ਰਾਤ ਨਹੀਂ ਮੁੱਕਦੀ
ਦਿਨ ਕੰਧਾਂ ਆ ਚੜ੍ਹਿਆ
ਇਸ ਸੁਫ਼ਨੇ ਦੀ ਰੀਤ ਅਨੋਖੀ
ਜਿਸ ਤੱਕਿਆ ਨਿਤ ਮਰਿਆ।