ਪੰਨਾ:Saakar.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਬਾਜਾ ਬਿਰਲਾਪ ਕਰੇਂਦਾ:
ਮੇਰਾ ਬਚਪਨ ਕਦ ਆਵੇਗਾ?
ਬਹੁੜੇਗਾ ਕਦ ਵੈਦ ਜੁ ਭੋਲ਼ਾ
ਕਮ ਨਾ ਹੋਂਦੀ ਕਰਕ ਕਲ਼ੇਜੇ
ਕਿੱਥੇ ਕੀਹਨੇ ਡਿੱਠਾ
ਜੋਗੀਆਂ ਦਾ ਉਹ ਜੋਗੀਆ

ਕੋਈ ਸੁਰ ਨਾ ਅੰਤਿਮ
ਉਡੀਕ ਨਾ ਲੱਥੇ
ਵਿਰਸੇ ਵਿਚ ਛਡ ਜਾਣਾ ਬਾਜਾ
ਇਸ ਬਾਲਕ ਨੇ ਅਪਣੇ ਬਾਲਕ ਖ਼ਾਤਿਰ
ਇਹ ਖਿਡੌਣਾ ਮਨ ਰਿਝੌਣਾ ਦੁੱਖਦੇਵਾ ਸੁੱਖਦੇਵਾ

ਟੂੰ ਟਾਂਟੂੰ ਟਾਂਟੂੰ ਟਾਂ

23