ਪੰਨਾ:Saakar.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਕੂਚਾ ਕੋੜਿਆਂਵਾਲ਼ਾ ਅੰਮ੍ਰਿਤਸਰ ੧੯੧੯

ਵਰਤੇ ਸਾਕੇ ਦਾ ਕੋਈ ਸਦੀ ਮਹੀਨਾ ਸਾਲ ਨਹੀਂ ਹੁੰਦਾ
ਉਹ ਹੁੰਦਾ ਰਹਿੰਦਾ ਦਿਲ ਨੂੰ ਲਾਵਣ ਵਾਲ਼ੇ ਦਾ ਕੋਈ ਹਾਲ ਨਹੀਂ ਹੁੰਦਾ

ਗਲ਼ੀ ਗੁਲਾਮੀ ਵਿਚ ਰੀਂਗ ਰਿਹਾ ਇਹ ਕੌਣ ਹੈ ਗੁਰਮੁਖ
ਬਾਪ ਤਿਰਾ ਹੈ, ਬਾਪ ਦਾ ਬਾਪ, ਜਾਂ ਤੂੰ ਆਪ?
ਜਾਂ ਰਿਸ਼ਤੇ ਵਿਚ ਕੋਈ ਹੈ ਲਗਦਾ
ਜੋ ਜੱਲ੍ਹਿਆਂ ਦੀ ਦੂਈ ਸਦੀ ਵਿਚ
ਇਸ ਤਸਵੀਰ ਨੂੰ ਦੇਖੇਗਾ ਹਿਰਖੇਗਾ ਫਿਰ ਸੋਚੇਗਾ-
ਆਜ਼ਾਦੀ ਦੀ ਦੰਡਵਤ ਵੰਦਨਾ ਇੰਜ ਵੀ ਹੁੰਦੀ!

ਸਮੇਂ ਦਾ ਕੌਤਕ- ਵੇਲਾ ਬਦਲੇਤਸਵੀਰ ਬਦਲਦੀ

ਕੱਲ੍ਹ ਜੋ ਬੰਦਾ ਗਲ਼ੀ ਗ਼ੁਲਾਮੀ ਵਿਚ ਰੀਂਗ ਰਿਹਾ ਸੀ
ਹੁਣ ਖਲੋਤਾ ਹਿੱਕ ਤਾਣ ਕੇ
ਦੇਖ ਤੇਰੀ ਵਲ ਦੇਖ ਰਿਹਾ ਹੈ
ਅਤੇ ਫ਼ਰੰਗੀ ਉਸ ਦੇ ਪੈਰਾਂ ਵਿਚ ਤਾਰੀਖ ਦੀ ਮਿੱਟੀ ਚੱਟਦੇ ਰੀਂਗ ਰਹੇ ਹਨ

ਖੜ੍ਹਾ ਸਾਕਸ਼ੀ ਕੂਕਰ[1] ਚੁਪਚੁਪੀਤਾ ਬਿਟ-ਬਿਟ ਤੱਕਦਾ

27

  1. ਫ਼ੋਟੋ ਵਿਚ ਰੀਂਗਦੇ ਜਣੇ ਦੇ ਪਿਛਾੜੀ ਬੈਠਾ ਕੂਕਰ ਵੀ ਨਜ਼ਰ ਆਉਂਦਾ ਹੈ