ਪੰਨਾ:Sariran de vatandre.pdf/188

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਰੀਰ ਕਰ ਕੇ ਕੁਝ ਹੋ ਗਿਆ ਤਾਂ ਗੁਪਤ ਸਿੰਘ ਦੇ ਸਰੀਰ ਵਿਚ ਰਹਿ ਕੇ ਮੈਂ ਇਹ ਧਨ ਮਾਲ ਵਰਤ ਸਕਾਂ ਤੇ ਜੇ ਗੁਪਤ ਸਿੰਘ ਦੇ ਸਰੀਰ ਨੂੰ ਕੁਝ ਹੋ ਜਾਵੇ ਤਾਂ ਡਾਕਟਰ ਹੁਸ਼ਿਆਰ ਸਿੰਘ ਹੀ ਰਹਿ ਕੇ ਸੰਸਾਰ ਵਿਚ ਰਹਿ ਸਕਾਂ । ਮੈਂ ਹਰ ਇਕ ਪਾਸਿਉਂ ਸੰਸਾਰ ਵਿਚ ਰਹਿਣ ਦੇ ਯਤਨ ਕਰ ਲੈ ਸਨ ।"

"ਸੰਸਾਰ ਵਿਚ ਭਲੇ ਜੀਵ ਸੰਸਾਰ ਸਆਦਾਂ ਲਈ ਭੈੜੇ ਜੀਵਾਂ ਨੂੰ ਲਾਲਚ ਦੇ ਕੇ ਭੈੜੇ ਕੰਮ ਕਰਾਉਣ ਲਈ ਨੌਕਰ ਰਖਿਆ ਕਰਦੇ ਸਨ ਅਤੇ ਆਪ ਅੱਡ ਹੀ ਬੁਰੇ ਕੰਮ ਕਰਨ ਤੋਂ ਰਿਹਾ ਕਰਦੇ ਸਨ ਤਾਕਿ ਉਹਨਾਂ ਦਾ ਨਾਮ ਬਦਨਾਮ ਨਾ ਹੋਵੇ | ਪਰ ਸੰਸਾਰ ਵਿਚ ਕੇਵਲ ਮੇਂ ਹੀ ਪਹਿਲਾਂ ਮਨੁਖੀ ਜੀਵ ਸਾਂ ਜੋ ਕਿ ਆਪਣੇ ਸੰਸਾਰੀ ਵਾਸ਼ਨਾਵਾਂ ਲਈ ਇਹ ਇਕ ਸਾਇਨਟੇਫਿਕ ਤਰੀਕੇ ਨਾਲ ਕੀਤਾ ਸੀ । ਇਹ ਕੇਵਲ ਮੈਂ ਹੀ ਸਾਂ ਕਿ ਭੈੜੇ ਕੰਮ ਕਰਦਾ ਹੋਇਆ ਵੀ ਫੇਰ ਚੰਗਿਆਂ ਵਿਚ ਫਿਰ ਸਕਦਾ ਸਾਂ । ਮੈਂ ਸੰਸਾਰੀ ਜੀਵਾਂ ਦੇ ਵਿਚ ਚੰਗੇ ਕੰਮ ਕਰਦਾ ਕਰਦਾ ਇਕ ਮਿੰਟ ਵਿਚ ਭੈੜੇ ਕੰਮ ਕਰਨ ਲਈ ਗੁਪਤ ਸਿੰਘ ਦਾ ਰੂਪ ਵਟਾ ਲੈਂਦਾ ਸਾਂ । ਏਸ ਵਿਚ ਕਿਸੇ ਨਾ ਕਿਸੇ ਦੀ ਚੁਗਲੀ ਕਰਨ ਦਾ ਡਰ ਸੀ ਤੇ ਨਾ ਹੀ ਬਹੁਤੇ ਲਾਲਚ ਵਿਚ ਆ ਕੇ ਕਿਸੇ ਦਾ ਮੈਨੂੰ ਫੜਾ ਦੇਣ ਦਾ ਡਰ ਸੀ, ਭਾਵੇਂ ਗੁਪਤ ਸਿੰਘ ਖੂਨ ਕਰਕੇ ਆਇਆ ਅੰਦਰ ਬੈਠਾ ਹੋਵੇ ਤੇ ਪੁਲੀਸ ਘਰ ਦੇ ਬਾਹਰ ਘਰ ਨੂੰ ਜੰਦਰਾ ਮਾਰ ਕੇ ਫੜਨ ਲਈ ਬੈਠੀ ਹੋਵੇ ਫਿਰ ਵੀ ਭਾਵੇਂ ਉਹ ਘਰ ਦੀਆਂ ਨੀਹਾਂ ਪੁਟਣ ਤੇ ਵੀ ਨਹੀਂ ਸੀ ਉਹਨੂੰ ਫੜ ਜਾਂ ਲੱਭ ਸਕਦੀ।

ਇਹ ਰੰਗ ਰਲੀਆਂ ਜੋ ਮੈਂ ਗੁਪਤ ਸਿੰਘ ਦੇ ਰੂਪ ਵਿਚ ਮਾਣ ਰਿਹਾ ਸਾਂ ਬਹੁਤਾ ਚਿਰ ਰਹਿਣ ਵਾਲੀਆਂ ਨਾ ਸਾਬਤ ਹੋਈਆਂ, ਕਿਉਂਕਿ ਗੁਪਤ ਸਿੰਘ ਛੇਤੀ ਹੀ ਇਕ ਮਹਾਂ ਪਾਪੀ ਬਦਮਾਸ਼, ਲੁਚਾ,


੧੯੫