ਪੰਨਾ:Sariran de vatandre.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸਾਧਾਰਨ ਜਾਂ ਕੁਦਰਤੀ ਹੁੰਦੇ ਤਾਂ ਇਹਨਾਂ ਦੇ ਕਰਾਉਣ ਦੀ ਮਸ਼ੀਨ ਜਾਂ ਸ਼ਕਤੀ ਜਾਂ ਕਰਤਾ ਜ਼ਰੂਰ ਇਕ ਹੀ ਹੁੰਦਾ । ਹਾਂ ਕੁਝ ਉੱਨੀ ਵੀਹ ਦਾ ਫਰਕ ਹੋ ਸਕਦਾ ਸੀ ।

ਮੇਰਾ ਵਿਚਾਰ ਹੈ ਕਿ ਇਹ ਖੇਡਾਂ ਕਿਸੇ ਬਹੁਤ ਚਿਰ ਦੇ ਮਰੇ ਹੋਏ ਜੀਵ ਦੇ ਦਿਮਾਗ਼ ਦੀ ਕਾਢ ਹਨ ਅਤੇ ਉਹ ਦਿਮਾਗ ਬੜੀ ਜ਼ੋਰਾਵਰ ਵਿਲ ਪਾਵਰ ਵਾਲਾ ਹੋਣਾ ਹੈ ਤਾਹੀਂ ਤਾਂ ਉਹ ਐਡੀਆਂ ਭਿਆਨਕ ਖੇਡਾਂ ਕਿਤੇ ਦੂਰ ਬੈਠਾ ਕਿਸੇ ਭਾਰੀ ਸ਼ਕਤੀ ਨਾਲ ਕਰਾ ਰਿਹਾ ਹੈ। ਦੂਜੇ ਇਨਾਂ ਖੇਡਾਂ ਤੋਂ ਇਹ ਵੀ ਸਿਧ ਹੋ ਰਿਹਾ ਹੈ ਕਿ ਉਹ ਇਕ ਹੀ ਸ਼ਕਤੀ ਦਾ ਮਾਹਰ ਨਹੀਂ ਸਗੋਂ ਉਹ ਕਈ ਗੁਪਤੇ ਸ਼ਕਤੀਆਂ ਦਾ ਮਾਲਕ ਜਾਪ ਰਿਹਾ ਹੈ ਤਾਂ ਹੀ ਉਹ ਸਾਇੰਸ ਮੈਸਮੇਰਿਜ਼ਮ, ਮਸਾਣ (ਫੈਂਟਮ) ਤੇ ਮੰਤਰ ਜੰਤਰ ਆਦਿ ਨਾਲ ਇਕੱਠੀਆਂ ਹੀ ਸ਼ਕਤੀਆਂ ਵਰਤ ਰਿਹਾ ਹੈ। ਮੇਰੇ ਕੁਤੇ ਨੂੰ ਕਿਸੇ ਨੇ ਖਾਸ ਦਵਾਈ ਸੰਘਾਉਣ ਨਾਲ ਮਾਰ ਦਿੱਤਾ ਹੈ ਅਤੇ ਮੇਰਾ ਵੀ ਸਾਹ ਘੁਟਣ ਦੇ ਉਹਨੇ ਬੜੇ ਯਤਨ ਕੀਤੇ ਸਨ ਪਰ ਮੇਰੇ ਨਾ ਡਰਨ ਕਰਕੇ ਉਹਦੀ ਕੋਈ ਪੇਸ਼ ਨਹੀਂ ਗਈ।

“ਤੁਸਾਡੇ ਕੁਤੇ ਨੂੰ ਮਾਰ ਦਿਤਾ ਹੈ। ਇਹ ਵੀ ਇਕ ਅਨੌਖੀ ਗਲ ਹੈ ਕਿ ਉਸ ਘਰ ਵਿਚ ਕੋਈ ਜਾਨਦਾਰ ਜੀਵ ਚੂਹੇ, ਬਿਲੀ ਤੇ ਕੁਤੇ ਆਦਿ ਜੀਉਂਦੇ ਨਹੀਂ ਰਹਿ ਸਕਦੇ ਅਤੇ ਨਾ ਕੋਈ ਜਾਨਦਾਰ ਜੀਵ ਅੰਦਰ ਰਹਿਣ ਲਈ ਜਾਂਦਾ ਹੈ ਸਗੋਂ ਉਹ ਸਾਰੇ ਬਾਹਰ ਜਾਣ ਦੇ ਯਤਨ ਕਰਦੇ ਹਨ । ਜਗਤ ਸਿੰਘ ਹੋਰਾਂ ਨੇ ਕਿਹਾ।

ਜੀ ਆਪ ਸਚ ਕਹਿ ਰਹੇ ਹੋ ਅਤੇ ਮੇਰੇ ਵਿਚਾਰਾਂ ਦੀ ਪੁਸ਼ਟੀ ਕਰ ਰਹੇ ਹੋ। ਜਾਨਵਰ ਇਹੋ ਜਹੀ ਅਨਹੋਣੀ ਤੇ ਭਿਆਨਕ ਸ਼ਕਤੀ ਨੂੰ ਉਸਦੇ ਵਾਪਰਨ ਤੋਂ ਅਗੇਤਰੇ ਹੀ ਅਨੁਭਵ ਕਰ ਲੈਂਦ ਹੁੰਦੇ ਹਨ ਇਸ ਲਈ ਉਸ ਤੋਂ ਦੂਰ ਹੋ ਜਾਣਦੇ ਯਤਨ ਸਦਾ ਕਰਦੇ ਹਨ । ਕਿਉਂਕਿ

੫੬