ਸਮੱਗਰੀ 'ਤੇ ਜਾਓ

ਪੰਨਾ:Shah Behram te husan bano.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮)

ਸੁਣਕੇ ਵਿਚ ਗਜਬ ਦੇ ਆਈ ਬੋਲੇਵਾਗੂ ਸੀਆਂ। ਗਜਬ ਹੋਯਾ ਦੇ ਆਪ ਡਿਠਾ ਵਰ ਕਰਨ ਕੁਆਰੀਆਂ ਧੀਆਂ। ਹੁਸਨਬਾਨੋ ਕਹੇ ਦਿਲ ਨਹੀਂ ਮੁੜਦਾ ਜੇ ਉਸ ਪਾਸੋਂ। ਸਖਤ ਜੰਜੀਰਾ ਮੁਹਬਤ ਵਾਲਾ ਕੀਕਪ ਦਿਲ ਥੀਂ ਤੋੜਾਂ। ਫੇਰ ਹੁਸਨਬਾਨੋ ਦੀ ਮਾਂ ਨੇ ਇਸ ਗਲ ਥੀਂ ਜਾ ਫੜਿਆ ਬਾਝੋਂ ਹੁਕਮ ਆਸਡੇ ਤੇਰਾ ਅਜਦਲਕਾਰ ਕਿਸ ਪੜਿਆ। ਹੁਸਨ ਬਾਨੋਕ ਫਜਲ ਇਲਾਹੀ ਹੋਯਾ ਕੈਦ ਦਰਗਾਹੋਂ ਮੈਂ ਸਾਦ ਬਹਿਰਾਮ। ਰਹੇ ਹਾਂ ਹੁਣ ਤਕ ਪਾਕ ਗੁਨਾਹੋਂ। ਆਪਸ ਵਿਚ ਅਸਾਂ ਜੇ ਜਾਹਿਰਾ ਜਰਜ਼ ਅੰਗ ਲਗਾਏ ਬਦ ਦੇ ਉਸਦੇ ਰਬ ਅਸਾਂ ਨੂੰ ਚਾਹੀਦੇ ਦੋਜਕ ਪਾਏ। ਏਸੇ ਕਾਰਨ ਮੈਂ ਸਾਂ ਆਈ ਮੰਗਣ ਹੁਕਮ ਤੁਹਾਡਾ। ਰਾਜੀ ਹੋਕੇ ਆਪ ਪੜ੍ਹਾਓ ਅਕਦਨਕਾਰ ਆਸਾਡਾ। ਸ਼ਾਹ ਬਹਿਰਾਮ ਮੇਰੇ ਮਨ ਵਸਦਾ ਜੇ ਹੋਈ ਜਿੰਦਗਾਨੀ। ਮੌਤ ਆਵੇ ਜਦ ਤਾਂ ਉਸ ਤੋਂ ਮੈਂ ਜਾਨ ਕਰਾਂ ਕੁਰਬਾਨ। ਓੜਕ ਮਾਂ ਨਸੀਹਤ ਕਰਦੀ ਖਫਾ ਤਬੀਅਤ ਹੋਕੋ। ਜਾਕੇ ਆਪਣੇ ਖਾਵੰਦ ਅਗੇ ਕਹੀ ਹਕੀਕਤ ਰੋਕੇ। ਕਹਿੰਦੀ ਹੁਸਨਬਾਨੋ ਦਾ ਦਿਸਦਾ ਮੈਨੂੰ ਮੰਦਾ ਚਾਲਾ। ਸੁਣਦੀ ਨਹੀਂ ਨਸੀਹਤ ਕੋਈ ਚਾਹੋ ਦੇਸ ਨਿਕਾਲਾ। ਆਦਮੀਆਂ ਦੀ ਕੌਮ ਵਿਚ ਹੈ ਸ਼ਾਹਜਾਦਾ ਕੋਈ। ਉਸਦੀ ਸੂਰਤ ਦੇਖ ਕਿਤੇ ਵਲ ਉਸ ਤੇ ਆਸ਼ਕ ਹੋਈ। ਸੋਚ ਕੇ ਬਾਪ ਪਿਆ ਗਮ ਦੇ ਦਿਲ ਵਿਚ ਫਿਕਰ ਚੁੜਾਵੇ ਜੇਕਰ ਕਿਸੇ ਦਿਹਾੜੇ ਸਾਥੀਂ ਚੁਪਕੀਤੀਨ ਸਜਾਵੇ। ਓੜਕ ਇਕ ਮਲਾ ਹੈ ਉਸ ਕਰਕ ਨਾਲ ਅਮੀਰ ਵਜੀਰਾਂ। ਕੈਦ ਕੀਤਾ ਚਾ ਹੁਸਨਬਾਨੋ ਨੂੰ ਬੁਧ ਨਾਲ ਜੰਜੀਰਾਂ। ਜਾਂ ਹੁਣ ਕੈਦ ਕਰਾਯਾ ਮਾਪਿਆਂ ਹੁਸਨਬਾਨੋ ਜਤਾਈਂ ਇਮਾਮ ਬਖਸ਼ ਚਲ ਸ਼ਾਹ ਬਹਿਰਾਮ ਨੂੰ ਤੂੰ ਇਹ ਖਬਰ ਸੁਣਾਈ।

ਸ਼ਾਹ ਬਹਿਰਾਮ ਦਾ ਹੁਸਨਬਾਨੋ ਨੂੰ ਸੁਫਨੇ ਵਿਚ ਵੇਖਣਾ

ਸੁਫਨੇ ਦੇ ਵਿਚ ਹੁਸਨਬਾਨੋ ਨੇ ਦਿਤੀ ਆਨ ਦਿਖਾਲੀ। ਕਹਿੰਦੇ ਤੁਧ ਪਿਛੇ ਮੈਂ ਸ਼ਾਹਾ ਐਡੀ ਮੁਸੀਬਤ ਜਾਲੀ। ਮੈਂ ਬੇਦਰਦ ਰਾਤ ਦਿਨੇ ਇਸਕ ਤੇਰੇ ਵਿਚ ਮਰਦੀ। ਰੋਕ ਸੁਪਨੇ ਦੇ ਵਿਚ ਉਸਨੂੰ ਆਣ ਉਲਾਂਭਾ ਕਰਦੀ। ਤੂੰ ਸ਼ੌਂਦਾ ਹੈ ਰੰਗ ਮਹਿਲੀਂ ਕਰਕੇ ਨੀਂਦ ਪਿਆਰੀ। ਮੈਂ ਵਿਚ ਬੰਦੀਖਾਨੇ ਬਧੀ ਵਾਹ ਵਾਹ ਤੇਰੀ ਯਾਰੀ। ਲੈਲੈ ਨਾਮ ਤੇਰਾ ਦਿਨ ਰਾਤੀਂ