ਪੰਨਾ:Sohni Mahiwal - Qadir Yar.pdf/21

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੋਹਣੀ
ਕਾਦਰ
(੨੧)

ਸਦ ਰਹਿਮਤ ਉਸਦੇ ਇਸ਼ਕ ਨੂੰ ਨੇਕਾਂ ਨਾਲ ਰਲੀ॥ ਰੁਖ ਉਡਾਏ ਕਾਦਰਾ ਇਤਨੀ ਫੰਡ ਪਈ॥ ਓਹ ਮਰਨੋ ਡਰੀ ਨ ਕਾਦਰਾ ਵਿਚ ਯਕੀਨ ਰਹੀ॥ ਤੀਰਾਂ ਵਾਂਗੂੰ ਬਰਸਦੀ ਲੱਥੀ ਲੱਗ ਸੁਲੱਗ॥ ਇਕ ਸਰਦੀ ਸੀ ਕਹਿਰ ਦੀ ਦੂਜੀ ਠੰਡ ਝੱਗ॥ ਰਾਤ ਅੰਧੇਰੀ ਸ਼ੂਕਦੀ ਬਲਦੀ ਮਾਰੇ ਅੱਖ॥ ਓਹ ਭਾਵੇ ਸੋਈ ਕਾਦਰਾਸਿਦਕ ਪਿਆ ਦਿਲ ਰੱਖ॥ ਨਾਜ਼ਕ ਸੋਹਣੀ ਬਦਨ ਦੀ ਬੇਦਿਲ ਕੀਤੀ ਠੰਡ॥ ਲਹਿਰਾਂ ਦੇ ਵਿਚ ਜਾ ਪਈ ਮੌਜਾਂ ਕੱਢਣ ਡੰਡ॥ ਤਖ਼ਤਾ ਪੱਟ ਜ਼ਿਮੀਨ ਦਾ ਰੇਤੇ ਸਿਟੀ ਛੰਡ॥ ਰੁਖ ਉਡਾਏ ਕਾਦਰਾ ਮੀਂਹ ਅੰਧੇਰੀ ਫੰਡ॥ ਜੋ ਵਸਕੀਨ ਪਹਾੜ ਦੇ ਰੁੜ੍ਹਦੇ ਜਾਨ ਤਮਾਮ॥ ਰਿਛ ਲੰਗੂਰਾ ਬਾਂਦਰਾ ਉਤੇ ਮੌਤ ਹਰਾਮ॥ ਲੂੰਬੜ ਗਿਦੜ ਕ੍ਰਿਲੀਆਂ ਮੂਸ਼ ਹੋਏ ਸਭ ਖ਼ਾਮ॥ ਰੂੰਮ ਵਿਚੋਂ ਰੁੜ੍ਹ ਕਾਦਰਾ ਜਾਇ ਪਏ ਵਿਚ ਸ਼ਾਮ॥ ਸ਼ੇਰ ਜ਼ੋਰਾਵਰ ਚਿਤਰੇ ਹਰਨ ਪਹਾੜ ਹਜ਼ਾਰ॥ ਘੁਰਕ ਬਘੇਲੇ ਰੁੜ੍ਹ ਗਏ ਹੋਰ ਪ੍ਰਿੰਦੇ ਮਾਰ॥ ਹੋਰ ਪਹਾੜੋਂ ਗੇਲੀਆਂ ਚੰਦਨ ਚੀਲ ਹਜ਼ਾਰ॥ ਉਸ ਦਿਨ ਚੰਦਨ ਕਾਦਰਾ ਵਗੇ ਬੇਅੰਤ ਸ਼ੁਮਾਰ॥ ਪਾਯਾ ਮੀਂਹ ਝਨਾਉਂਦੇ ਲਹਿਰਾਂ ਉਤੇ ਜ਼ੋਰ॥ ਪਰੀਤ ਜਿਵੇਂ ਖਰਾਸ ਦੀ ਤੋੜ ਪਈ ਘਨਘੋਰ॥ ਰਾਤ ਅੰਧੇਰੀ ਸ਼ੂਕਦੀ ਬਦਲਾਂ ਕੀਤਾ ਜ਼ੋਰ॥ ਪਰ ਓਹ ਪਲ ਬਾਝ ਖੁਦਾਇ ਦੇ ਕਿਸੇ ਮਲੂਮ ਨ ਹੋਰ॥ ਸੋਹਣੀ ਮੇਹੀਂਵਾਲ ਨੂੰ ਰਾਤ ਘੱਲੀ ਓਹ ਰੱਬ॥ ਇਕ ਅੰਧੇਰੀ ਗਜ਼ਬਦੀ ਦੂਜਾ ਮੀਂਹ ਗਜ਼ਬ ਲੱਖ ਜੀਆਂ ਦੇ ਮਰ ਗਏ ਅੰਦਰ ਓਸ ਅਜ਼ਾਬ॥ ਪਰ ਬਾਝੋਂ ਮੋਇਆਂ ਕਾਦਰਾ ਦੇਂਦਾ ਨਹੀਂ ਖਿਤਾਬ॥ ਸੋਹਣੀ ਸਾਬਤ