ਪੰਨਾ:Sohni Mahiwal - Qadir Yar.pdf/25

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੋਹਣੀ
ਕਾਦਰ
(੨੫)

ਸੋਹਣੀ ਕਾਦਰਾ ਰੋਕੇ ਕਰੇ ਪੁਕਾਰ। ਮੱਛ ਕੱਛ ਜਲਬੁੱਲਣਾ ਕਰੋਂ ਸਵਾਲ ਤੁਝੇ॥ ਪਰ ਯਾਰ ਮਿਲਨ ਦੀ ਕਾਦਰਾ ਦਿਲ ਵਿਚ ਤਾਂਘ ਅਜੇ॥ ਤਰਲੇ ਕਰਦੀ ਮਰ ਗਈ ਖਾਧੀ ਫੇਰ ਪਰੀਤ॥ ਮਥੇ ਜ਼ਰਦੀ ਹੋਇ ਗਈ ਗੱਲ ਗਈ ਪਰ ਬੀਤ॥ ਟੁੱਟੀ ਡੋਰ ਪਤੰਗ ਦੀ ਗੱਲ ਗਈ ਸਭ ਬੀਤ॥ ਪਰ ਜਾਂਦੀ ਵੇਰੀ ਕਾਦਰਾ ਸੋਹਣੀ ਗਾਵੇ ਗੀਤ॥ ਕੀਤਾ ਸੀ ਸੋ ਪਾਇਆ ਹੋਇ ਗਿਆ ਦਿਲ ਸੋਗ॥ ਹੁਣ ਲੈ ਤੂੰ ਯਾਰ ਪਿਆਰਿਆ ਆਖ਼ਰ ਮਿਲਨਾ ਹੋਗ॥ ਲਿਖੀ ਲੋਹਿ ਕਲਮ ਦੀ ਲਈ ਨਿਮਾਣੀ ਭੋਗ॥ ਦੁਨੀਆਂ ਉਤੇ ਕਾਦਰਾ ਹੁੰਦਾ ਨਹੀਂ ਸੰਜੋਗਾ॥ ਆਹੀਂ ਦੇ ਸੱਦ ਕੂਕਦੀ ਬਦਿਲ ਹੋਈ ਆਨ॥ ਮੂੰਹ ਵਿਚ ਪਾਣੀ ਪੈਗਿਆ ਫਾਨੀ ਹੋਈ ਜਾਨ॥ ਛੱਡ ਜਨਾਵਰ ਪਿੰਜਰਾ ਉਡ ਗਿਆ ਅਸਮਾਨ॥ ਪਰ ਇਸ਼ਕ ਵਲੋਂ ਰਬ ਕਾਦਰਾ ਸ਼ਰਮ ਰਖੇ ਰਹਿਮਾਨ॥ ਇਸ਼ਕ ਸਜਾਈ ਦਿਤੀਆਂ ਕੀਤੀ ਜਾਨ ਜੁਦਾ॥ ਏਹ ਖਿਲਵਾੜੀ ਮੌਤ ਦਾ ਖੜਿਆ ਮੌਤ ਉਠਾ॥ ਲੋਥ ਸੋਹਣੀ ਦੀ ਰੁੜ੍ਹ ਗਈ ਮਗ਼ਰਬ ਸੰਦੀ ਦਾਇ॥ ਪਰ ਡਾਢੀ ਜਾਣੋ ਕਾਦਰਾ ਜੋ ਦਿਲ ਖ਼ਾਹਸ਼ ਖ਼ੁਦਾਈ॥ ਤਾਂ ਫਿਰ ਓਸ ਤਬੂਤ ਦੀ ਅਵਾਜ਼ ਤਦਾਂ॥ ਮੱਛ ਕੱਛ ਜਲਬੁੱਲਣਾਂ ਮੇਰਾ ਲਇਯੋ ਸਨਾਂਹ॥ ਮੇਹੀਂ ਵਾਲ ਫ਼ਕੀਰ ਨੂੰ ਜਾਕਰ ਕਹੋ ਸੁਨਾਇ॥ ਹੁਣ ਸੋਹਣੀ ਨੈ ਵਿਚ ਕਾਦਰਾ ਡੁੱਬ ਹੋਈ ਫ਼ਨਾਹਿ॥ ਪਿੱਛੋ ਯਾਰ ਪਿਆਰਿਆ ਮਤ ਅਫ਼ਸੋਸ ਕਰੀਂ॥ ਮਤ ਵਿਚ ਘਰ ਦੇ ਕਾਦਰਾ ਸੋਹਣੀ ਸੋਇ ਰਹੀ॥ ਆਹੀਂ ਦੇ ਸਦ ਕੂਕਦੀ ਰੋੜ੍ਹ ਖੜੀ ਹੈ ਨੈ॥ ਰਿਜਕ ਮੁਹਾਰਾਂ ਚੁੱਕੀਆਂ ਵੱਸ