ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮੁਰਗਾ ਅਤੇ ਮੋਤੀ
ਇੱਕ ਵਾਰ ਦੀ ਗੱਲ ਹੈ ਇੱਕ ਮੁਰਗਾ ਮੁਰਗੀਆਂ ਨਾਲ ਖੇਤਾਂ ਵਿਚ ਜਾ ਰਿਹਾ ਸੀ ਅਚਾਨਕ ਉਸਨੇ ਤੂੜੀ ਵਿਚੋਂ ਕੋਈ ਚਮਕਦੀ ਹੋਈ ਚੀਜ਼ ਦੇਖੀ। ¨ਹੋ! ਹੋ! ਉਸਨੇ ਕਿਹਾ, ¨ਇਹ ਮੇਰੇ ਲਈ ਹੈ,¨ ਅਤੇ ਇਸਨੂੰ ਤੂੜੀ ਹੇਠੋਂ ਬਾਹਰ ਕੱਢ ਲਿਆ। ਉਸਨੇ ਦੇਖਿਆ ਕਿ ਇਹ ਮੋਤੀ ਸੀ ਜੋ ਕਿ ਗੁਆਚ ਗਿਆ ਸੀ। ¨ਤੂੰ ਖ਼ਜ਼ਾਨਾ ਹੋ ਸਕਦਾ ਏਂ,¨ ਮੁਰਗੇ ਨੇ ਕਿਹਾ ¨ਉਸ ਇਨਸਾਨ ਲਈ ਜੋ ਤੇਰੀ ਕੀਮਤ ਪਾਵੇ,ਪਰ ਮੈਂ ਮੋਤੀਆਂ ਦੇ ਪੈਕ ਨਾਲੋਂ ਇੱਕ ਜੌਂ-ਮੱਕੀ ਲਵਾਂਗਾਂ।¨
ਕੀਮਤੀ ਚੀਜ਼ ਉਹਨਾਂ ਲਈ ਹਨ ਜੋ ਉਹਨਾਂ ਦੀ ਕੀਮਤ ਜਾਣਦਾ ਹੈ।