ਪੰਨਾ:The Fables of Æsop (Jacobs).djvu/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁੱਤਾ ਅਤੇ ਪਰਛਾਵਾਂ

ਇੱਕ ਕਾਰ ਇੱਕ ਕੁੱਤੇ ਨੂੰ ਮੀਟ ਦਾ ਟੁਕੜਾ ਮਿਲਿਆ ਅਤੇ ਉਸਨੂੰ ਮੂੰਹ ਵਿੱਚ ਲੈ ਕੇ ਇਕਾਂਤ ਵਿਚ ਖਾਣ ਲਈ ਜਾ ਰਿਹਾ ਸੀ। ਰਸਤੇ ਵਿਚ ਉਸ ਇੱਕ ਪੁਲ ਉਪਰੋਂ ਲੰਘ ਰਿਹਾ ਸੀ, ਜਦੋਂ ਉਸਨੇ ਹੈਠਾਂ ਦੇਖਿਆ ਤਾ ਉਸਨੂੰ ਪਾਣੀ ਵਿਚ ਆਪਣਾ ਪਰਛਾਵਾਂ ਦਿਸਿਆ। ਉਸਨੂੰ ਲੱਗਿਆ ਕਿ ਇਹ ਹੋਰ ਕੁੱਤਾ ਹੈ, ਜਿਸ ਕੋਲ ਮਾਸ ਦਾ ਟੁਕੜਾ ਹੈ। ਉਸਨੇ ਦੂਜੇ ਕੁੱਤੇ ਤੋਂ ਮਾਸ ਦਾ ਟੁਕੜਾ ਲੈਣ ਦਾ ਮਨ ਬਣਾ ਲਿਆ। ਇਸ ਲਈ ਉਸਨੇ ਪਾਣੀ ਵਿਚਲੇ ਪਰਛਾਵੇਂ ਤੇ ਭੌਂਕਿਆ, ਪਰ ਜਦੋਂ ਉਸਨੇ ਆਪਣਾ ਮੂੰਹ ਖੋਲ੍ਹਿਆ ਤਾਂ ਮਾਸ ਦਾ ਟੁਕੜਾ ਡਿੱਗ ਪਿਆ।

"ਲਾਲਚ ਬੁਰੀ ਬਲਾ ਹੈ"