ਸਮੱਗਰੀ 'ਤੇ ਜਾਓ

ਪੰਨਾ:The Fables of Æsop (Jacobs).djvu/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੱਪ ਤੇ ਆਦਮੀ

ਇੱਕ ਦਿਹਾਤੀ ਦੇ ਪੁੱਤਰ ਤੋਂ ਅਣਜਾਣੇ ਵਿੱਚ ਸੱਪ ਦੀ ਪੂਛ 'ਤੇ ਪੈਰ ਧਰਿਆ ਗਿਆ। ਸੱਪ ਨੇ ਮੁੜ ਕੇ ਉਸ ਨੂੰ ਡੰਗ ਲਿਆ ਜਿਸ ਨਾਲ ਉਸਦੀ ਮੌਤ ਹੋ ਗਈ। ਗੁੱਸੇ ਵਿੱਚ ਮੁੰਡੇ ਦੇ ਪਿਤਾ ਨੇ ਕੁਹਾੜੀ ਫੜੀ ਅਤੇ ਸੱਪ ਦਾ ਪਿੱਛਾ ਕੀਤਾ। ਵਾਰ ਕੀਤਾ ਤਾਂ ਸੱਪ ਦੀ ਪੂਛ ਦਾ ਥੋੜ੍ਹਾ ਜਿਹਾ ਹਿੱਸਾ ਕੱਟਿਆ ਗਿਆ। ਬਦਲਾ ਲੈਣ ਲਈ ਸੱਪ ਨੇ ਕਿਸਾਨ ਦੇ ਪਸ਼ੂਆਂ ਨੂੰ ਡੰਗ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਉਸਦਾ ਬਹੁਤ ਨੁਕਸਾਨ ਕੀਤਾ। ਖੈਰ, ਕਿਸਾਨ ਨੇ ਸੱਪ ਨਾਲ਼ ਰਾਜੀਨਾਮਾ ਕਰ ਲੈਣ ਬਿਹਤਰ ਸਮਝਿਆ, ਅਤੇ ਉਸਦੀ ਖੱਡ ਦੇ ਮੂੰਹ ਅੱਗੇ ਭੋਜਨ ਅਤੇ ਸ਼ਹਿਦ ਲਿਆ ਰਖਿਆ, ਅਤੇ ਉਸਨੂੰ ਕਿਹਾ: "ਆਓ ਆਪਾਂ ਰਲ਼ ਮਿਲ਼ ਕੇ ਰਹੀਏ ਅਤੇ ਹੋਈਆਂ ਬੀਤੀਆਂ ਭੁੱਲ ਜਾਈਏ ਤੇ ਇੱਕ ਦੂਜੇ ਨੂੰ ਮਾਫ਼ ਕਰੀਏ। ਸ਼ਾਇਦ ਮੇਰੇ ਪੁੱਤਰ ਨੂੰ ਸਜ਼ਾ ਦੇਣਾ ਅਤੇ ਮੇਰੇ ਪਸ਼ੂਆਂ ਨੂੰ ਮਾਰ ਕੇ ਬਦਲਾ ਲੈਣ ਵਿੱਚ ਤੂੰ ਸਹੀ ਸੀ। ਯਕੀਨਨ ਮੈਂ ਵੀ ਸਹੀ ਸੀ ਕਿ ਮੈਂ ਬਦਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ।