ਸਮੱਗਰੀ 'ਤੇ ਜਾਓ

ਪੰਨਾ:The Fables of Æsop (Jacobs).djvu/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਹਿਰੀ ਚੂਹਾ
   ਅਤੇ
      ਪੇਂਡੂ ਚੂਹਾ

ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਸ਼ਹਿਰੀ ਚੂਹਾ ਇੱਕ ਵਾਰ ਪਿੰਡ ਵਿੱਚ ਰਹਿੰਦੇ ਆਪਣੇ ਚਚੇਰੇ ਭਰਾ ਦੀ ਨੂੰ ਮਿਲ਼ਣ ਗਿਆ। ਉਹ ਸਿਧਾ ਸਾਦਾ ਅਤੇ ਹੱਟਾ ਕੱਟਾ ਸੀ, ਪਰ ਉਸਨੇ ਆਪਣੇ ਸ਼ਹਿਰੀ ਦੋਸਤ ਨੂੰ ਪਿਆਰ ਜਤਾਇਆ ਅਤੇ ਉਸਦਾ ਦਿਲੋਂ ਸਵਾਗਤ ਕੀਤਾ। ਗੱਠੀਆਂ ਅਤੇ ਸੂਰ ਦੇ ਮੀਟ ਦੇ ਬੇਕਨ, ਪਨੀਰ ਅਤੇ ਰੋਟੀ, ਉਹ ਸਭ ਕੁਝ ਜੋ ਵੀ ਉਸ ਕੋਲ਼ ਵਰਤਾਉਣ ਲਈ ਸੀ, ਵਰਤਾਇਆ ਅਤੇ ਉਸਨੂੰ ਆਜ਼ਾਦੀ ਤੇ ਮਜ਼ੇ ਨਾਲ਼ ਛਕ ਲੈਣ ਨੂੰ ਕਿਹਾ। ਸ਼ਹਿਰੀ ਚੂਹਾ ਨੇ ਉਸ ਦੀ ਭੇਟਾ