ਪੰਨਾ:Zendebegur.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਕੱਲ੍ਹ ਦੀ ਗੱਲ ਲੱਗਦੀ ਹੈ। ਮੈਂ ਦੇਖਦਾ ਹਾਂ ਕਿ ਮੈਂ ਆਪਣੇ ਬਚਪਨ ਤੋਂ ਬਹੁਤ ਦੂਰ ਨਹੀਂ ਹਾਂ। ਹੁਣ ਮੈਂ ਆਪਣਾ ਸਾਰੇ ਦਾ ਸਾਰਾ ਸਿਆਹ, ਪਸਤ ਅਤੇ ਬੇਹੂਦਾ ਜੀਵਨ ਦੇਖ ਰਿਹਾ ਹਾਂ। ਕੀ ਮੈਂ ਉਦੋਂ ਖੁਸ਼ ਸੀ? ਨਹੀਂ, ਕਿੰਨੀ ਵੱਡੀ ਗਲਤੀ ਹੈ! ਹਰ ਕੋਈ ਸੋਚਦਾ ਹੈ ਕਿ ਬੱਚੇ ਖੁਸ਼ ਹਨ। ਨਹੀਂ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਮੈਂ ਉਦੋਂ ਜ਼ਿਆਦਾ ਸੰਵੇਦਨਸ਼ੀਲ ਸੀ। ਉਦੋਂ ਮੈਂ ਨਕਲਚੀ ਅਤੇ ਚੁਸਤ ਚਲਾਕ ਸੀ। ਸ਼ਾਇਦ ਮੈਂ ਉਪਰੋਂ ਉਪਰੋਂ ਹੱਸ ਰਿਹਾ ਜਾਂ ਖੇਡ ਰਿਹਾ ਹੁੰਦਾ ਸੀ, ਪਰ ਅੰਦਰੋਂ, ਜੀਭ ਦਾ ਛੋਟੇ ਤੋਂ ਛੋਟਾ ਜ਼ਖਮ ਜਾਂ ਛੋਟੀ ਤੋਂ ਛੋਟੀ ਮੰਦਭਾਗੀ ਅਤੇ ਨਿਗੂਣੀ ਘਟਨਾ ਮੇਰੇ ਵਿਚਾਰਾਂ 'ਤੇ ਲੰਬੇ ਸਮੇਂ ਤੱਕ ਕਬਜ਼ਾ ਕਰੀ ਰੱਖਦੀ ਅਤੇ ਮੈਂ ਅੰਦਰੋ ਅੰਦਰੀ ਆਪਣੇ ਆਪ ਨੂੰ ਕੁਤਰਦਾ ਰਹਿੰਦਾ। ਜੇ ਕਿਤੇ ਮੇਰੀ ਇਹ ਤਬੀਅਤ ਮੈਨੂੰ ਮੁਕਤ ਕਰ ਦੇਵੇ। ਜਿਹੜੇ ਕਹਿੰਦੇ ਹਨ ਕਿ ਸਵਰਗ-ਨਰਕ ਲੋਕਾਂ ਦੇ ਅੰਦਰ ਹੀ ਹੁੰਦੇ ਹਨ ਉਹ ਠੀਕ ਹਨ। ਜਨਮ ਦੇ ਨਾਲ਼ ਹੀ ਕੁਝ ਲੋਕ ਖ਼ੁਸ਼ ਹੁੰਦੇ ਹਨ ਅਤੇ ਕੁਝ ਨਹੀਂ ਹੁੰਦੇ।