ਇੱਕ ਦੀਵਾਨੇ ਦੀਆਂ ਯਾਦਾਂ ਵਿੱਚੋਂ
ਜ਼ਿੰਦਾ ਦਫ਼ਨ
ਮੇਰੀ ਆਤਮਾ ਕਮਜ਼ੋਰ ਹੈ, ਮੇਰੀਆਂ ਅੱਖਾਂ ਹੰਝੂਆਂ ਨਾਲ਼ ਤਰ ਹਨ, ਮੇਰਾ ਮੂੰਹ ਬਦਮਜ਼ਾ ਹੈ, ਮੈਨੂੰ ਚੱਕਰ ਆ ਰਹੇ ਹਨ, ਮੇਰਾ ਦਿਲ ਜ਼ਬਤ ਹੋ ਗਿਆ ਹੈ, ਮੇਰਾ ਤਨ ਥੱਕਿਆ ਹੋਇਆ ਹੈ, ਮੈਂ ਚੂਰ ਚੂਰ ਹੋ ਗਿਆ ਹਾਂ, ਮੈਂ ਬੇਹੋਸ਼ ਹੋਇਆ ਮੰਜੇ 'ਤੇ ਡਿੱਗ ਪਿਆ ਹਾਂ। ਮੇਰੀਆਂ ਬਾਹਾਂ ਵਿੱਚ ਇੰਜੈਕਸ਼ਨ ਦੀ ਸੂਈ ਦੇ ਸੁਰਾਖ਼ ਹਨ। ਮੰਜੇ ਤੋਂ ਪਸੀਨੇ ਦੀ ਬਦਬੂ ਆ ਰਹੀ ਸੀ, ਮੈਂ ਬਿਸਤਰ ਕੋਲ਼ ਪਏ ਸਟੂਲ'ਤੇ ਪਈ ਘੜੀ ਵੱਲ ਦੇਖਿਆ, ਐਤਵਾਰ ਦੇ ਦਸ ਵੱਜ ਚੁੱਕੇ ਸਨ। ਮੈਂ ਕਮਰੇ ਦੀ ਛੱਤ 'ਤੇ ਲਟਕ ਰਿਹਾ ਬਿਜਲੀ ਦਾ ਲੈਂਪ ਦੇਖ ਰਿਹਾ ਹਾਂ। ਮੈਂ ਕਮਰੇ ਦੀ ਕੰਧਾਂ ਵੱਲ ਵੇਖਦਾ ਹਾਂ, ਵਾਲਪੇਪਰ ਤੇ ਲਾਲ ਗੁਲਾਬੀ ਫੁੱਲ ਬੂਟੇ ਵਾਹੇ ਹੋਏ ਹਨ ਅਤੇ ਪਿਛੋਕੜ ਵਿੱਚ ਫੁੱਲ ਹਨ। ਕੁਝ ਹਟ ਕੇ ਇੱਕ ਟਾਹਣੀ 'ਤੇ ਦੋ ਕਾਲੇ ਪਰਿੰਦੇ ਆਹਮੋ-ਸਾਹਮਣੇ ਬੈਠੇ ਹਨ। ਉਨ੍ਹਾਂ ਵਿਚੋਂ ਇਕ ਨੇ ਆਪਣੀ ਚੁੰਝ ਇਸ ਤਰ੍ਹਾਂ ਖੋਲ੍ਹੀ ਹੋਈ ਹੈ ਜਿਵੇਂ ਉਹ ਦੂਜੇ ਨਾਲ ਗੱਲ ਕਰ ਰਿਹਾ ਹੋਵੇ। ਇਹ ਤਸਵੀਰ ਮੈਨੂੰ ਪਰੇਸ਼ਾਨ ਕਰ ਰਹੀ ਹੈ। ਮੇਜ਼ ਉੱਪਰ ਕੱਚ ਦੀਆਂ ਸ਼ੀਸੀਿਆਂ, ਸੂਤੀ ਫੇਹੇ ਅਤੇ ਦਵਾਈਆਂ ਵਾਲ਼ੇ ਡੱਬੇ ਪਏ ਹਨ। ਜਲ਼ ਰਹੀ ਅਲਕੋਹਲ ਦੀ ਬਦਬੂ ਹਵਾ ਵਿਚ ਖਿੱਲਰ ਰਹੀ ਹੈ। ਮੈਂ ਉੱਠਣਾ